ਪੰਜਾਬ

punjab

ਆਈਪੀਐਲ ਦੀ ਜੀਸੀ ਬੈਠਕ ਲਈ ਕੋਈ ਤਰੀਕ ਤੈਅ ਨਹੀਂ, ਬੀਸੀਸੀਆਈ ‘ਵਿੱਤੀ’ ਰਿਪੋਰਟ ਦੀ ਕਰ ਰਹੀ ਉਡੀਕ

By

Published : Jun 22, 2020, 5:19 PM IST

ਆਈਪੀਐਲ ਦੀ ਗਵਰਨਿੰਗ ਕੌਂਸਲ ਦੀ ਇਸ ਹਫਤੇ ਵੱਖ-ਵੱਖ ਸਪਾਂਸਰਸ਼ਿਪ ਸੌਦਿਆਂ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਹੋਣ ਵਾਲੀ ਹੈ ਕਿਉਂਕਿ ਪੂਰਬੀ ਲੱਦਾਖ ਵਿਚ ਚੀਨੀ ਫੌਜਾਂ ਨਾਲ ਹੋਈ ਹਿੰਸਕ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਗਵਰਨਿੰਗ ਕੌਂਸਲ ਦੀ ਬੈਠਕ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਹੈ। ਆਈਪੀਐਲ ਦੀ ਗਵਰਨਿੰਗ ਕੌਂਸਲ ਦੀ ਇਸ ਹਫਤੇ ਵੱਖ-ਵੱਖ ਸਪਾਂਸਰਸ਼ਿਪ ਸੌਦਿਆਂ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਹੋਣ ਵਾਲੀ ਹੈ ਕਿਉਂਕਿ ਪੂਰਬੀ ਲੱਦਾਖ ਵਿੱਚ ਚੀਨੀ ਫ਼ੌਜਾਂ ਨਾਲ ਹੋਈ ਹਿੰਸਕ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।

ਬੀਸੀਸੀਆਈ ਦੇ ਇੱਕ ਸੂਤਰ ਨੇ ਇੱਕ ਪ੍ਰਮੁੱਖ ਨਿਊਜ਼ ਏਜੰਸੀ ਨੂੰ ਦੱਸਿਆ, “ਹਾਲਾਂਕਿ ਗਵਰਨਿੰਗ ਕੌਂਸਲ ਦੀ ਬੈਠਕ ਦੀ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਬੀਸੀਸੀਆਈ ਆਈਪੀਐਲ ਦੇ ਸਮੁੱਚੇ ਵਿੱਤੀ ਪੱਖਾਂ ਬਾਰੇ ਅੰਦਰੂਨੀ ਮਾਰਕੀਟਿੰਗ ਟੀਮ ਦੀ ਰਿਪੋਰਟ ਦੀ ਉਡੀਕ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇੱਕ ਚੀਨੀ ਮੋਬਾਈਲ ਨਿਰਮਾਤਾ ਆਈਪੀਐਲ ਦਾ ਸਪਾਂਸਰ ਹੈ ਅਤੇ ਕ੍ਰਿਕਟ ਕੰਟਰੋਲ ਬੋਰਡ ਨੂੰ 2022 ਵਿੱਚ ਖ਼ਤਮ ਹੋਣ ਵਾਲੇ ਪੰਜ ਸਾਲਾ ਸੌਦੇ ਤੋਂ ਸਾਲਾਨਾ 440 ਕਰੋੜ ਰੁਪਏ ਮਿਲਦਾ ਹੈ।

ਭਾਰਤ ਅਤੇ ਚੀਨੀ ਫੌਜਾਂ ਦਰਮਿਆਨ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਤਣਾਅ ਭੜਕ ਰਿਹਾ ਹੈ ਤੇ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਦੀਆਂ ਮੰਗਾਂ ਵੱਧ ਰਹੀਆਂ ਹਨ। ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹੋਏ ਹਿੰਸਕ ਝੜਪ ਵਿੱਚ ਇਕ ਕਰਨਲ ਸਮੇਤ 20 ਭਾਰਤੀ ਸੈਨਾ ਦੇ ਜਵਾਨ ਮਾਰੇ ਗਏ।

ਭਾਰਤੀ ਦਖਲਅੰਦਾਜ਼ੀ ਤੋਂ ਇਹ ਖੁਲਾਸਾ ਹੋਇਆ ਸੀ ਕਿ ਹਿੰਸਕ ਝੜਪ ਵਿੱਚ ਚੀਨੀ ਪੱਖ ਨੂੰ ਮਾਰੇ ਗਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ 43 ਵਿਅਕਤੀਆਂ ਦੀ ਮੌਤ ਹੋਈ ਹੈ। ਸੂਤਰਾਂ ਨੇ ਉਕਤ ਨਿਊਜ਼ ਏਜੰਸੀ ਨੂੰ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਲੋਕਾਂ ਵਿਚ ਚੀਨੀ ਯੂਨਿਟ ਦਾ ਕਮਾਂਡਿੰਗ ਅਧਿਕਾਰੀ ਵੀ ਸ਼ਾਮਲ ਹੈ। ਦੂਸਰੇ ਪਾਸੇ ਆਈਪੀਐਲ 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਬੋਰਡ ਨੇ ਇਹ ਵੀ ਕਿਹਾ ਕਿ ਉਹ ਇਸ ਸਾਲ ਟੂਰਨਾਮੈਂਟ ਕਰਵਾਉਣ ਲਈ ਹਰ ਸੰਭਵ ਵਿਕਲਪਾਂ ‘ਤੇ ਕੰਮ ਕਰ ਰਿਹਾ ਹੈ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕ੍ਰਿਕਟ ਦੇ ਸਾਰੇ ਸਬੰਧਤ ਮੈਂਬਰਾਂ ਨੂੰ ਲਿਖੀ ਚਿੱਠੀ ਵਿੱਚ ਇਸ ਸਾਲ ਆਈਪੀਐਲ ਨੂੰ ਅੱਗੇ ਜਾਣ ਦਾ ਇਰਾਦਾ ਦੱਸਿਆ ਸੀ।

ABOUT THE AUTHOR

...view details