ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਆਇਆ ਅਤੇ ਉਹ ਅਜੇ ਵੀ ਡੂੰਘੇ ਕੋਮਾ ਵਿੱਚ ਹਨ। ਆਰਮੀ ਦੇ ਰਿਸਰਚ ਅਤੇ ਰੈਫ਼ਰਲ ਹਸਪਤਾਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
84 ਸਾਲਾ ਮੁਖਰਜੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦਾ ਰੈਸਪੀਰੇਟਰੀ ਇਨਫੈਕਸ਼ਨ ਲਈ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵਾਈਟਲ ਔਰਗਨਸ ਸਥਿਰ ਹਨ ਅਤੇ ਉਹ ਵੈਂਟੀਲੇਟਰ ਸੱਪੋਰਟ 'ਤੇ ਹਨ।