ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ ਦੇ ਦੌਰੇ 'ਤੇ ਨਹੀਂ ਜਾ ਸਕਦਾ। ਕੋਰੋਨਾਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਨਿਰਦੇਸ਼ ਦਿੱਤਾ। ਇਸ ਦੀ ਜਾਣਕਾਰੀ ਪੀਐਮ ਮੋਦੀ ਨੇ ਟਵੀਟ ਰਾਹੀਂ ਦਿੱਤੀ। ਮੋਦੀ ਦਾ ਇਹ ਫ਼ੈਸਲਾ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਮਹਾਂਮਾਰੀ ਐਲਾਨਣ ਤੋਂ ਬਾਅਦ ਆਇਆ ਹੈ।
ਆਪਣੇ ਟਵੀਟ ਵਿੱਚ ਮੋਦੀ ਨੇ ਲਿਖਿਆ, "ਘਬਰਾਉਣ ਨੂੰ ਨਾ, ਸਾਵਧਾਨੀ ਨੂੰ ਹਾਂ।" ਇਸ ਦੇ ਨਾਲ ਹੀ ਮੋਦੀ ਦੇਸ਼ਵਾਸੀਆਂ ਨੂੰ ਵੀ ਬਿਨਾਂ ਜ਼ਰੂਰੀ ਕੰਮ ਤੋਂ ਯਾਤਰਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਅਸੀਂ ਭਾਰੀ ਇਕੱਠਾਂ ਨੂੰ ਨਾ ਕਰਕੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਤੇ ਸਭ ਦੀ ਸਰੁੱਖਿਆ ਯਕੀਨੀ ਬਣਾ ਸਕਦੇ ਹਾਂ।"