ਪਟਨਾ: ਨਿਤੀਸ਼ ਕੁਮਾਰ ਅੱਜ ਸ਼ਾਮ ਸਾਢੇ 4 ਵਜੇ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾ ਬੀਤੇ ਐਤਵਾਰ ਨੂੰ ਵਿਧਾਇਕ ਦਲ ਦੀ ਬੈਠਕ 'ਚ ਨਿਤੀਸ਼ ਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਨਿਤੀਸ਼ ਕੁਮਾਰ ਰਾਜ ਭਵਨ ਪਹੁੰਚੇ ਅਤੇ ਬਿਹਾਰ ਦੇ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਨਿਤੀਸ਼ ਕੁਮਾਰ ਅੱਜ 7ਵੀਂ ਵਾਰ ਬਿਹਾਰ ਦੇ ਸੀਐਮ ਵਜੋਂ ਚੁੱਕਣਗੇ ਸਹੁੰ - ਬਿਹਾਰ ਦੇ ਮੁੱਖ ਮੰਤਰੀ
ਬਿਹਾਰ ਦੇ ਮੁੱਖ ਮੰਤਰੀ ਵਜੋਂ ਨਿਤੀਸ਼ ਕੁਮਾਰ ਅੱਜ ਸ਼ਾਮ ਸਾਢੇ 4 ਵਜੇ ਸੱਤਵੀਂ ਵਾਰ ਸਹੁੰ ਚੁੱਕਣਗੇ। ਐਤਵਾਰ ਨੂੰ ਨਿਤੀਸ਼ ਕੁਮਾਰ ਨੂੰ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ।
ਨਿਤੀਸ਼ ਕੁਮਾਰ ਅੱਜ 7ਵੀਂ ਵਾਰ ਬਿਹਾਰ ਦੇ ਸੀਐਮ ਵਜੋਂ ਚੁੱਕਣਗੇ ਸਹੁੰ
ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਜੇਡੀਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਕਿਹਾ, ‘ਰਾਜਪਾਲ ਨੂੰ ਸਮਰਥਨ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਵੀ ਕਰ ਲਿਆ ਹੈ ਅਤੇ ਮੈਨੂੰ ਮੁੱਖ ਮੰਤਰੀ ਨਾਮਜ਼ਦ ਕੀਤਾ ਹੈ।
ਜ਼ਿਕਰੈ ਖ਼ਾਸ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ 74 ਵਿਧਾਇਕਾਂ ਨੇ ਜਿੱਤ ਹਾਸਲ ਕੀਤੀ ਹੈ। ਅਜਿਹੀ ਸਥਿਤੀ ਵਿੱਚ ਪਾਰਟੀ ਦੇ ਨੇਤਾ ਭਰੋਸੇਮੰਦ ਹਨ।
Last Updated : Nov 16, 2020, 2:25 PM IST