ਚੰਡੀਗੜ੍ਹ: ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, "ਪਾਕਿਸਤਾਨ ਲਗਾਤਾਰ ਅੱਤਵਾਦੀਆਂ ਦਾ ਸਮਰਥਨ ਕਰ ਰਿਹਾ ਹੈ। ਜੇ ਪਾਕਿਸਤਾਨ ਅੱਤਵਾਦ ਨੂੰ ਨਹੀਂ ਰੋਕਦਾ ਹੈ ਤਾਂ ਸਾਡੇ ਕੋਲ ਪਾਕਿਸਤਾਨ ਤੱਕ ਜਾਣ ਵਾਲੇ ਤਿੰਨ ਨਦੀਆਂ ਦੇ ਪਾਣੀ ਨੂੰ ਰੋਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੋਵੇਗਾ।"
ਗਡਕਰੀ ਦੀ ਪਾਕਿ ਨੂੰ ਚੇਤਾਵਨੀ, ਅੱਤਵਾਦ ਦਾ ਸਮਰਥਨ ਬੰਦ ਕਰੋ, ਨਹੀਂ ਤਾਂ ਰੋਕ ਦੇਵਾਂਗੇ ਪਾਣੀ - nitin gadkari warns pakistan
ਅੱਤਵਾਦ ਨੂੰ ਲੈ ਕੇ ਨਿਤਿਨ ਗਡਕਰੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਹੀਂ ਕਰੇਗਾ ਤਾਂ ਭਾਰਤ, ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਬੰਦ ਕਰ ਦਵੇਗਾ।
ਫ਼ਾਈਲ ਫ਼ੋਟੋ।
ਉਨ੍ਹਾਂ ਕਿਹਾ, "ਭਾਰਤ ਨੇ ਅੰਦਰੂਨੀ ਖਾਤੇ ਇਸ ਦਾ ਅਧਿਐਨ ਸ਼ੁਰੂ ਕਰ ਦਿੱਤਾ ਹੈ। ਉਹ ਪਾਣੀ ਹਰਿਆਣਾ, ਪੰਜਾਬ ਅਤੇ ਰਾਜਸਥਾਨ ਨੂੰ ਜਾਵੇਗਾ।"
ਨੀਤਿਨ ਗਡਕਰੀ ਨੇ ਕਿਹਾ, "ਪਾਕਿਸਤਾਨ 'ਚ ਤਿੰਨ ਨਦੀਆਂ ਤੋਂ ਪਾਣੀ ਜਾ ਰਿਹਾ ਹੈ, ਅਸੀਂ ਇਸ ਨੂੰ ਰੋਕਣਾ ਨਹੀਂ ਚਾਹੁੰਦੇ। ਭਾਰਤ ਅਤੇ ਪਾਕਿਸਤਾਨ ਵਿਚਕਾਰ ਜਲ ਸਮਝੌਤੇ ਦਾ ਆਧਾਰ ਸ਼ਾਂਤੀਪੂਰਣ ਸਬੰਧ ਅਤੇ ਦੋਸਤੀ ਸਨ ਜੋ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ। ਇਸ ਲਈ ਅਸੀਂ ਸਮਝੌਤੇ ਦੀ ਪਾਲਣਾ ਕਰਨ ਲਈ ਬੱਝੇ ਹੋਏ ਨਹੀਂ ਹਾਂ।"