ਚੰਡੀਗੜ੍ਹ: ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਸਰਗਰਮ ਹੋ ਗਿਆ ਹੈ। ਪੰਜਾਬ 'ਚ ਭਾਜਪਾ ਵੋਟ ਬੈਂਕ 'ਚ ਵਾਧਾ ਕਰਨ ਲਈ ਡੇਰਿਆਂ ਦਾ ਸਹਾਰਾ ਲੈਣ ਲਈ ਮਜਬੂਰ ਨਜ਼ਰ ਆ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਖੁਦ ਟਵੀਟ ਕਰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਤੋਂ ਅਸ਼ੀਰਵਾਦ ਲੈਣ ਦੀ ਗੱਲ ਕਹੀ ਹੈ। ਉੱਥੇ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਲੋਕਸਭਾ ਚੋਣਾਂ 'ਚ ਵੋਟਾਂ ਹਾਸਿਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਡੇਰਾ ਸੱਚਾ ਸੌਦਾ ਨਾਲ ਹੱਥ ਮਿਲਾ ਰਿਹਾ ਹੈ।
ਵੋਟਾਂ ਲਈ 'ਡੇਰਾ ਬੈਂਕ' ਦਾ ਆਸਰਾ ਲੈ ਰਹੀ ਭਾਜਪਾ, ਰਾਧਾ ਸਵਾਮੀ ਭਵਨ ਪੁੱਜੇ ਗਡਕਰੀ - loksabha elections 2019
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ। ਲੋਕਸਭਾ ਚੋਣਾਂ 'ਚ ਜਿੱਤ ਲਈ ਹਾਸਿਲ ਕੀਤਾ ਆਸ਼ੀਰਵਾਦ।
ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਵੋਟਾਂ ਹਾਸਿਲ ਕਰਨ ਲਈ ਕੋਈ ਵੀ ਪਾਰਟੀ ਕਿਸੇ ਧਾਰਮਿਕ ਗੁਰੂ ਦੇ ਦਰ ਗਈ ਹੋਵੇ। ਇਸ ਲਿਸਟ 'ਚ ਕਈ ਸਿਆਸਤਦਾਨਾਂ ਦੇ ਨਾਂਅ ਸ਼ਾਮਿਲ ਹਨ...ਫਰਕ ਬਸ ਇਨ੍ਹਾਂ ਹੈ ਕਿ ਕਾਨੂੰਨ ਦੇ ਭਾਰੀ ਪੰਜੇ ਤੋਂ ਬੱਚਣ ਲਈ ਪਾਰਟੀਆਂ ਨੇ ਡੇਰਿਆਂ ਤੋਂ ਕਈ ਫੁੱਟੀ ਦੂਰ ਬਣਾ ਲਈ ਸੀ। ਪਰ, ਭਾਜਪਾ ਵੋਟਾਂ ਲਈ ਧਰਮ ਤੇ ਡੇਰਾ ਬੈਂਕ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀ।
ਨਿਤਿਨ ਗਡਕਰੀ ਨੇ ਟਵੀਟ ਕਰ ਲਿਖਿਆ ਕਿ ਅੱਜ ਰਾਧਾ ਸਵਾਮੀ ਸਤਸੰਗ ਬਿਆਸ ਦੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੋਦੀ ਜੀ ਦੀ ਅਗਵਾਈ ਹੇਠ ਭਾਜਪਾ ਦੀ ਜਿੱਤ ਲਈ ਆਸ਼ੀਰਵਾਦ ਪ੍ਰਾਪਤ ਕੀਤਾ।