ਨਵੀਂ ਦਿੱਲੀ: ਅੱਜ ਦੇ ਆਧੁਨਿਕ ਜ਼ਮਾਨੇ 'ਚ ਜਿਥੇ ਗੱਲਬਾਤ, ਐਜੁਕੇਸ਼ਨ ਤੋਂ ਲੈ ਕੇ ਵਪਾਰ ਇੰਟਰਨੈੱਟ 'ਤੇ ਟਿਕਿਆ ਹੋਇਆ ਹੈ, ਉਥੇ ਨੀਤੀ ਆਯੋਗ ਦੇ ਮੈਂਬਰ ਇੰਟਰਨੈੱਟ ਦੀ ਮਹੱਤਤਾ ਬਾਰੇ ਸਵਾਲ ਕਰ ਰਹੇ ਹਨ। ਨੀਤੀ ਆਯੋਗ ਦੇ ਮੈਂਬਰ ਵੀਕੇ ਸਰਸਵਤ ਨੇ ਕਸ਼ਮੀਰ 'ਚ ਬੰਦ ਪਈ ਇੰਟਰਨੈੱਟ ਸੇਵਾ ਨੂੰ ਲੈ ਕੇ ਬੜਾ ਹੀ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ 'ਚ ਇੰਟਰਨੈੱਟ ਨਾ ਹੋਣ ਨਾਲ ਕੀ ਫਰਕ ਪੈਂਦਾ ਹੈ? ਤੁਸੀਂ ਇੰਟਰਨੈੱਟ ਤੇ ਕੀ ਵੇਖਦੇ ਹੋ? ਉਥੇ ਕੀ ਈ-ਟੇਲਿੰਗ ਹੋ ਰਹੀ ਹੈ? ਅਸ਼ਲੀਲ ਫਿਲਮਾਂ ਵੇਖਣ ਤੋਂ ਇਲਾਵਾ, ਉਥੇ ਕੁੱਝ ਵੀ ਨਹੀਂ ਹੁੰਦਾ।
ਕਸ਼ਮੀਰ 'ਚ ਇੰਟਰਨੈਟ ਸੇਵਾ ਨੂੰ ਲੈ ਕੇ ਨੀਤੀ ਆਯੋਗ ਦਾ ਅਜੀਬ ਬਿਆਨ- ਇੰਟਰਨੈੱਟ ਨਾ ਹੋਣ ਨਾਲ ਕੀ ਫਰਕ ਪੈਦਾਂ? - internet service in kashmir
ਨੀਤੀ ਆਯੋਗ ਦੇ ਮੈਂਬਰ ਵੀਕੇ ਸਰਸਵਤ ਨੇ ਕਸ਼ਮੀਰ 'ਚ ਬੰਦ ਪਈ ਇੰਟਰਨੈੱਟ ਸੇਵਾ ਨੂੰ ਲੈ ਕੇ ਬੜਾ ਹੀ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ 'ਚ ਇੰਟਰਨੈੱਟ ਨਾ ਹੋਣ ਨਾਲ ਕੀ ਫਰਕ ਪੈਂਦਾ ਹੈ? ਤੁਸੀਂ ਇੰਟਰਨੈੱਟ 'ਤੇ ਕੀ ਵੇਖਦੇ ਹੋ? ਉਥੇ ਕੀ ਈ-ਟੇਲਿੰਗ ਹੋ ਰਹੀ ਹੈ? ਅਸ਼ਲੀਲ ਫਿਲਮਾਂ ਵੇਖਣ ਤੋਂ ਇਲਾਵਾ, ਉਥੇ ਕੁੱਝ ਵੀ ਨਹੀਂ ਹੁੰਦਾ?

ਫ਼ੋਟੋ
ਸਰਸਵਤ ਨੇ ਕਿਹਾ, ਰਾਜਨੇਤਾ ਕਸ਼ਮੀਰ ਕਿਉਂ ਜਾਣਾ ਚਾਹੁੰਦੇ ਹਨ। ਉਹ ਕਸ਼ਮੀਰ 'ਚ ਵੀ ਦਿੱਲੀ ਦੀਆਂ ਸੜਕਾਂ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਨੂੰ ਫਿਰ ਤੋਂ ਖੜ੍ਹਾ ਕਰਨਾ ਚਾਹੁੰਦੇ ਹਨ। ਉਹ ਵਿਰੋਧ ਪ੍ਰਦਰਸ਼ਨਾਂ ਨੂੰ ਹਵਾ ਦੇਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ।