ਨਵੀਂ ਦਿੱਲੀ: ਸੀਬੀਐਸਈ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਨਿਸ਼ਂਕ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਸਿਹਤ ਅਤੇ ਗੁਣਵੱਤਾ ਦੀ ਸਿੱਖਿਆ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਲਿਖਿਆ ਕਿ ਸੀਬੀਐਸਈ ਪ੍ਰੀਖਿਆ ਨਤੀਜੇ cbseresults.nic.in ‘ਤੇ ਵੇਖੇ ਜਾ ਸਕਦੇ ਹਨ।
CBSC ਨੇ 12ਵੀਂ ਜਮਾਤ ਦੇ ਨਤੀਜੇ ਕੀਤੇ ਜਾਰੀ ਦੱਸ ਦੇਈਏ ਕਿ ਇੱਕ ਵਾਰ ਮੁੜ ਕੁੜੀਆਂ ਨੇ 12ਵੀਂ ਦੇ ਨਤੀਜਿਆਂ ਵਿੱਚ ਬਾਜ਼ੀ ਮਾਰੀ ਹੈ। ਕੁੜੀਆਂ ਦੀ ਪਾਸ ਫੀਸਦੀ 92.15 ਰਹੀ ਜਦੋਂ ਕਿ ਮੁੰਡੀਆਂ ਦਾ ਨਤੀਜਾ 86.19 ਫੀਸਦੀ ਰਿਹਾ ਹੈ, ਜਿਸ ਦੇ ਤਹਿਤ ਕੁੜੀਆਂ ਦੀ ਪਾਸ ਫੀਸਦੀ ਵਿੱਚ 5.96% ਦਾ ਵਾਧਾ ਹੋਇਆ ਹੈ।
ਬਕੌਲ ਨਿਸ਼ਂਕ, ਸੀਬੀਐਸਈ ਵੱਲੋਂ ਪ੍ਰੀਖਿਆ ਨਤੀਜੇ ਜਾਰੀ ਕਰਨਾ ਸਾਰਿਆਂ ਦੇ ਸਮੂਹਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਇਸ ਲਈ ਵਧਾਈ ਦਿੱਤੀ ਹੈ।
ਕੰਪਾਰਟਮੈਂਟ ਦੀ ਪ੍ਰੀਖਿਆ ਦਾ ਸ਼ੈਡਿਊਲ ਜਲਦੀ ਹੀ ਸੀਬੀਐਸਈ ਵੱਲੋਂ ਜਾਰੀ ਕੀਤਾ ਜਾ ਸਕਦਾ ਹੈ। ਸੀਬੀਐਸਈ ਨੇ ਫੈਸਲਾ ਲਿਆ ਹੈ ਕਿ ਪ੍ਰੀਖਿਆ ਦੇ ਨਤੀਜੇ ਵਿੱਚ ‘ਫੇਲ’ ਸ਼ਬਦ ਦੀ ਥਾਂ ‘ਏਸੇਂਸ਼ਿਅਲ ਰਿਪੀਟ’ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਮਾਰਕਸੀਟ ਨਾਲ ਉਨ੍ਹਾਂ ਦਾ ਮਾਈਗ੍ਰੇਸ਼ਨ ਸਰਟੀਫਿਕੇਟ ਆਦਿ ਵੀ ਡੀਜੀ ਲਾਕਰ ਵਿੱਚ ਉਪਲੱਬਧ ਕਰਵਾਏ ਜਾਣਗੇ। ਡਿਜੀ ਲਾਕਰ ਦੀ ਸਾਰੀ ਲੋੜੀਂਦੀ ਜਾਣਕਾਰੀ ਵਿਦਿਆਰਥੀਆਂ ਨੂੰ ਐਸਐਮਐਸ ਰਾਹੀ ਪਹਿਲਾਂ ਹੀ ਭੇਜ ਦਿੱਤੀ ਗਈ ਹੈ।