ਨਵੀਂ ਦਿੱਲੀ: ਸਖ਼ਤ ਆਰਥਿਕ ਚੁਣੌਤੀਆਂ ਤੇ ਉਮੀਦਾਂ ਵਿਚਾਲੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬਜਟ ਪੇਸ਼ ਕਰਨਗੇ। ਬਜਟ 'ਚ ਲੋਕਾਂ ਦੇ ਜੇਬ ਖਰਚ ਲਈ ਜ਼ਿਆਦਾ ਪੈਸਾ ਬਚੇ, ਇਸ ਦੇ ਲਈ ਆਮਦਨੀ ਟੈਕਸ, ਪੇਂਡੂ ਤੇ ਖੇਤੀਬਾੜੀ ਨੂੰ ਜ਼ਿਆਦਾ ਪ੍ਰੋਤਸਾਹਨ ਤੇ ਢਾਂਚਾਗਤ ਖੇਤਰ ਦੇ ਪ੍ਰੋਜੈਕਟਾਂ ਲਈ ਫੰਡ ਵਧਾਏ ਜਾਣ ਤੇ ਚਰਚਾ ਹੋ ਰਹੀ ਹੈ।
ਆਰਥਿਕ ਚੁਣੌਤੀਆਂ ਤੇ ਉਮੀਦਾਂ ਵਿਚਾਲੇ ਦੂਜੀ ਪਾਰੀ ਦੂਜਾ ਬਜਟ ਅੱਜ - 2020-21 ਦਾ ਆਮ ਬਜਟ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ 'ਚ 2020-21 ਦਾ ਆਮ ਬਜਟ ਪੇਸ਼ ਕਰਨਗੇ। ਇਹ ਬਜਟ ਉਸ ਵੇਲੇ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਦੇਸ਼ ਆਰਥਿਕ ਸੁਸਤੀ ਦੇ ਦੌਰ 'ਚ ਹੈ। ਇਸ ਵਿੱਤੀ ਸਾਲ 'ਚ ਆਰਥਿਕ ਵਾਧਾ ਦਰ ਪੰਜ ਫੀਸਦ ਰਹਿਣ ਦਾ ਅਨੁਮਾਨ ਹੈ। ਇਹ ਦਰ 11 ਸਾਲ 'ਚ ਸਭ ਤੋਂ ਹੇਠਲੇ ਪੱਧਰ ਤੇ ਹੈ।
ਇਹ ਬਜਟ ਉਸ ਵੇਲੇ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਦੇਸ਼ ਆਰਥਿਕ ਸੁਸਤੀ ਦੇ ਦੌਰ 'ਚ ਹੈ। ਇਸ ਵਿੱਤੀ ਸਾਲ 'ਚ ਆਰਥਿਕ ਵਾਧਾ ਦਰ ਪੰਜ ਫੀਸਦ ਰਹਿਣ ਦਾ ਅਨੁਮਾਨ ਹੈ। ਇਹ ਦਰ 11 ਸਾਲ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਅਜਿਹੇ ਚ ਘਰੇਲੂ ਅਰਥ ਵਿਵਸਥਾ ਨੂੰ ਗਤੀ ਦੇਣਾ ਵਿੱਤ ਮੰਤਰੀ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਸੀਤਾਰਮਨ ਨੂੰ ਬਜਟ 'ਚ 2025 ਤੱਕ ਦੇਸ਼ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਉਣ ਦੀ ਦਿਸ਼ਾ 'ਚ ਪਹਿਲ ਕਰਨੀ ਹੋਵੇਗੀ। ਇਸ ਦੇ ਲਈ ਸਪੱਸ਼ਟ ਖਾਕਾ ਬਜਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਆਰਥਿਕ ਸਮੀਖਿਆ 'ਚ ਵੀ ਉਦਯੋਗ ਜਗਤ ਚ ਵਿਸ਼ਵਾਸ ਵਧਾਉਂਦੇ ਹੋਏ ਕਾਰੋਬਾਰ ਵਧਾਉਣ ਸਣੇ ਕਈ ਉਪਾਅ ਦੱਸੇ ਗਏ ਹਨ।