ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਬਜਟ ਪੇਸ਼ ਕਰਨ ਤੋਂ ਬਾਅਦ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਿਜਰਵ ਬੈਂਕ ਦੇ ਕੇਂਦਰੀ ਡਾਇਰੈਕਟਰ ਮੰਡਲ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ 'ਚ ਬਜਟ ਵਿਚ ਸਰਕਾਰੀ ਫੰਡ ਘਾਟੇ ਨੂੰ ਘੱਟ ਕਰਨ ਲਈ ਚੁੱਕੇ ਗਏ ਕਦਮਾਂ ਤੇ ਬਜਟ 'ਚ ਕੀਤੇ ਹੋਰ ਐਲਾਨੇ ਬਾਰੇ ਚਰਚਾ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਫਰਵਰੀ ਵਿਚ ਪੇਸ਼ 2019–20 ਅੰਤਰਿਮ ਬਜਟ ਦੀ ਤੁਲਨਾ ਵਿਚ ਪੰਜ ਜੁਲਾਈ ਨੂੰ ਪੇਸ਼ ਬਜਟ ਵਿਚ 6,000 ਕਰੋੜ ਰੁਪਏ ਜ਼ਿਆਦਾ ਰਾਜਸਵ ਦੀ ਪ੍ਰਾਪਤੀ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਨਾਲ ਫਿਸਕਲ ਘਾਟਾ ਸਕਲ ਘਰੇਲੂ ਉਤਪਾਦ ਦੇ 3.3 ਫੀਸਦੀ 'ਤੇ ਸੀਮਤ ਰੱਖਣ ਦਾ ਅਨੁਮਾਨ ਹੈ। ਅੰਤਰਿਮ ਬਜਟ ਵਿਚ ਵਿੱਤੀ ਘਾਟਾ 3.4 ਫੀਸਦੀ ਉਤੇ ਸੀਮਤ ਕਰਨ ਦਾ ਟੀਚਾ ਸੀ।
ਅੱਜ ਵਿੱਤ ਮੰਤਰੀ ਦੀ ਆਰਬੀਆਈ ਅਧਿਕਾਰੀਆਂ ਨਾਲ ਮੀਟਿੰਗ - ਨਿਰਮਲਾ ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਕੇਂਦਰੀ ਡਾਇਰੈਕਟਰ ਮੰਡਲ ਨਾਲ ਮੀਟਿੰਗ ਕਰਨਗੇ।
ਫ਼ਾਈਲ ਫ਼ੋਟੋ
ਕੇਂਦਰ ਸਰਕਾਰ ਨੇ ਵਿੱਤ ਸਾਲ 2020–21 ਤੱਕ ਵਿੱਤੀ ਘਾਟੇ ਨੂੰ ਘੱਟ ਕਰਕੇ ਜੀਡੀਪੀ ਦੇ ਤਿੰਨ ਫੀਸਦੀ 'ਤੇ ਸੀਮਤ ਕਰਨ ਅਤੇ ਮੁਢਲੇ ਘਾਟੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦਾ ਖਾਕਾ ਪੇਸ਼ ਕੀਤਾ ਹੈ।
Last Updated : Jul 8, 2019, 7:31 AM IST