ਨਵੀਂ ਦਿੱਲੀ: ਨਿਰਭਯਾ ਜ਼ਬਰ ਜਨਾਹ ਦੇ ਚਾਰ ਦੋਸ਼ੀਆਂ ਨੂੰ 20 ਮਾਰਚ ਤੜਕਸਾਰ 5.30 ਵਜੇ ਤਿਹਾੜ ਜੇਲ੍ਹ ਦੇ ਅੰਦਰ ਫਾਂਸੀ ਦਿੱਤੀ ਗਈ। ਇਸ ਤੋਂ ਬਾਅਦ ਨਿਰਭਯਾ ਦੀ ਮਾਂ ਦੀਆਂ ਇਨਸਾਫ਼ ਮਿਲਣ ਨਾਲ ਅੱਖਾਂ ਭਰ ਆਈਆਂ।
ਨਿਰਭਯਾ ਦੀ ਮਾਂ ਨੇ ਕਿਹਾ, "ਅੱਜ ਦਾ ਦਿਨ ਸਾਡੀਆਂ ਬੱਚੀਆਂ ਦੇ ਨਾਂਅ, ਸਾਡੀਆਂ ਮਹਿਲਾਵਾਂ ਦੇ ਲਈ, ਦੇਰ ਨਾਲ ਹੀ ਸਹੀ ਪਰ ਇਨਸਾਫ਼ ਮਿਲਿਆ, ਸਾਡੀ ਨਿਆਂਇਕ ਵਿਵਸਥਾ, ਅਦਾਲਤਾਂ ਦਾ ਧੰਨਵਾਦ, ਜਿਸ ਕੇਸ ਨੂੰ ਲੈ ਕੇ ਐਨੀਆਂ ਪਟੀਸ਼ਨਾਂ ਪਾਈਆਂ ਗਈਆਂ ਇਸ ਨਾਲ ਸਾਡੇ ਕਾਨੂੰਨ ਦੀ ਖ਼ਾਮੀਆਂ ਸਾਹਮਣੇ ਆਈਆਂ ਅਤੇ ਉਸੇ ਹੀ ਸੰਵਿਧਾਨ ਤੇ ਸਵਾਲ ਉੱਠ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਸਾਡਾ ਵਿਸ਼ਵਾਸ ਬਣਿਆ, ਸਾਡੀ ਬੱਚੀ ਇਸ ਦੁਨੀਆ ਤੇ ਨਹੀਂ ਆਉਣ ਵਾਲੀ, ਨਿਰਭਯਾ ਨੂੰ ਇਨਸਾਫ਼ ਮਿਲਿਆ ਪਰ ਅੱਗੇ ਵੀ ਲੜਾਈ ਜਾਰੀ ਰਹੇਗੀ ਤਾਂ ਕਿ ਅੱਗੇ ਕੋਈ ਨਿਰਭਯਾ ਕੇਸ ਨਾ ਹੋਵੇ।"
ਨਿਰਭਯਾ ਦੀ ਮਾਂ ਨੇ ਅੱਗੇ ਕਿਹਾ, "ਇਸ ਫਾਂਸੀ ਤੋਂ ਬਾਅਦ ਆਪਣੇ ਬੇਟਿਆਂ ਨੂੰ ਸਿਖਾਉਣਾ ਪਵੇਗਾ ਕਿ ਅਜਿਹਾ ਕਰੋਂਗੇ ਤਾਂ ਅਜਿਹਾ ਹੀ ਇਨਸਾਫ਼ ਮਿਲੇਗਾ, ਮੈਂ ਆਪਣੀ ਬੇਟੀ ਦੀ ਤਸਵੀਰ ਸਾਹਮਣੇ ਰੱਖ ਕੇ ਉਸ ਨਾਲ ਮਨ ਹੀ ਮਨ ਵਿੱਚ ਗੱਲ ਕੀਤੀ।"
ਉਨ੍ਹਾਂ ਕਿਹਾ, "ਮੈਂ ਸਾਰੇ ਪਰਿਵਾਰਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਪਰਿਵਾਰ ਨੂੰ ਸਪੋਟ ਕਰ ਕੇ ਦੋਸ਼ੀਆਂ ਨੂੰ ਫਾਂਸੀ ਤੱਕ ਪਹੁੰਚਾਉਣ ਦੀ ਮਦਦ ਕਰੋ, ਅਸੀਂ ਛੇਤੀ ਹੀ ਇੱਕ ਪਟੀਸ਼ਨ ਪਾਵਾਂਗੇ। ਅਸੀਂ ਛੇਤੀ ਹੀ ਇੱਕ ਪਟੀਸ਼ਨ ਪਾ ਕੇ ਇਸ ਪ੍ਰਕਿਰਿਆ ਨੂੰ ਸੁਧਾਰਨ ਦੀ ਮੰਗ ਕਰਾਂਗੇ।"
ਇਸ ਤੋਂ ਇਲਾਵਾ ਸਵਾਤੀ ਮਾਲੀਵਾਲ (ਚੇਅਰਪਰਸਨ) ਨੇ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੇ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੇ ਬਲਾਤਕਾਰੀਆਂ ਨੂੰ ਚੰਗਾ ਮੈਸੇਜ ਦਿੱਤਾ ਹੈ ਜੇ ਤੁਸੀਂ ਇਹੋ ਜਿਹਾ ਜੁਰਮ ਕਰੋਗੇ ਤਾਂ ਫਾਂਸੀ ਹੀ ਹੋਵੇਗੀ।