ਪੰਜਾਬ

punjab

By

Published : Dec 16, 2019, 10:24 AM IST

ETV Bharat / bharat

16 ਦਸੰਬਰ ਨੂੰ ਦੇਸ਼ ਨੂੰ ਹੋਇਆ ਸੀ ਮਾਨ ਤੇ ਇਸ ਦਿਨ ਹੀ ਦੇਸ਼ ਹੋਇਆ ਸੀ ਸ਼ਰਮਸਾਰ

ਦਿੱਲੀ ਵਿੱਚ ਨਿਰਭਯਾ ਗੈਂਗਰੇਪ ਮਾਮਲੇ ਨੂੰ ਅੱਜ 7 ਵਰ੍ਹੇ ਬੀਤ ਚੁੱਕੇ ਹਨ, ਪਰ ਨਿਰਭਯਾ ਦੇ ਦੋਸ਼ੀ ਹੁਣ ਤੱਕ ਵੀ ਫ਼ਾਂਸੀ ਦੇ ਫੰਦੇ ਤੋਂ ਦੂਰ ਹਨ। ਇਨ੍ਹਾਂ ਸਮਾਂ ਗੁਜਰ ਜਾਣ ਮਗਰੋਂ ਵੀ ਹੁਣ ਤੱਕ ਨਿਰਭਯਾ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਜੋ ਕਿ ਦੇਸ਼ ਦੀ ਢਿੱਲੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੀ ਹੈ।

nirbhayas case seventh anniversary today
ਫ਼ੋਟੋ

ਨਵੀਂ ਦਿੱਲੀ: 16 ਦਸੰਬਰ, 2012... ਇਹ ਤਾਰੀਖ ਅਜੇ ਵੀ ਲੋਕਾਂ ਦੇ ਮਨਾਂ ਨੂੰ ਖੁਰੇਦ ਦਿੰਦੀ ਹੈ, ਕਿਉਂਕਿ ਇਸ ਦਿਨ ਹੀ ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿੱਚ ਦਰਿੰਦਿਆਂ ਨੇ ਨਿਰਭਯਾ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਇਆ ਸੀ। ਇਸ ਮਾਮਲੇ ਨੂੰ ਅੱਜ 7 ਵਰ੍ਹੇ ਬੀਤ ਚੁੱਕੇ ਹਨ ਪਰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ।

ਤਰੀਖ਼ 16 ਦਸੰਬਰ ਜੋ ਦੇਸ਼ ਨੂੰ ਇੱਕ ਪਾਸੇ ਜਿੱਥੇ ਮਾਨ ਮਹਿਸੂਸ ਕਰਵਾਉਂਦੀ ਹੈ ਉੱਥੇ ਹੀ ਦੇਸ਼ ਨੂੰ ਸ਼ਰਮਸਾਰ ਵੀ ਕਰਦੀ ਹੈ। ਅੱਜ ਦਾ ਉਹ ਇਤਿਹਾਸਕ ਦਿਨ ਜਦੋਂ ਭਾਰਤ ਨੇ ਪਾਕਿਸਤਾਨ ਨੂੰ 1971 ਦੀ ਜੰਗ ਵਿੱਚ ਹਰਾਇਆ ਸੀ ਪਰ ਅੱਜ ਦੇ ਦਿਨ ਹੀ ਦਿੱਲੀ ਵਿੱਚ ਵਾਪਰੇ ਨਿਰਭਯਾ ਜ਼ਬਰ ਜਨਾਹ ਮਾਮਲੇ ਨੇ ਦੇਸ਼ ਤੇ ਇਨਸਾਨੀਅਤ ਨੂੰ ਸ਼ਰਮਸਾਰ ਵੀ ਕੀਤਾ ਸੀ।

ਉੱਥੇ ਹੀ ਇਸ ਘਟਨਾ ਦਾ ਦਰਦ ਝੱਲ ਰਹੇ ਨਿਰਭਯਾ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੱਬ 'ਤੇ ਵਿਸ਼ਵਾਸ ਹੈ, ਪਰ ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਦੇ ਦੋਸ਼ੀਆਂ ਨੂੰ ਨਿਰਧਾਰਤ ਸਮੇਂ ਵਿੱਚ ਫਾਂਸੀ ਦਿੱਤੀ ਜਾਵੇ ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਨਿਆਂ ਮਿਲ ਸਕੇ।" ਉਨ੍ਹਾਂ ਨੇ ਕਿਹਾ 16 ਦਸੰਬਰ 2012 ਨੂੰ ਦਿੱਲੀ ਨੇ ਮੇਰੀ ਕੁੜੀ ਨੂੰ ਹਮੇਸ਼ਾ ਲਈ ਖੋਹ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਆਪਣੀ ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਉਹ ਆਪਣੀ ਜੰਗ ਜਾਰੀ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਮੇਰੀ ਧੀ ਨੂੰ ਇਨਸਾਫ਼ ਮਿਲਣ ਵਿੱਚ ਕਾਫ਼ੀ ਦੇਰੀ ਹੋਈ ਹੈ, ਪਰ ਮੈਂ ਇਨ੍ਹਾਂ ਸੱਤ ਸਾਲਾਂ ਵਿੱਚ ਕਦੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦੀ ਫਾਂਸੀ ਦੇ ਦਿੱਤੀ ਜਾਵੇਗੀ।

ਦੱਸ ਦਈਏ ਕਿ ਭਾਰਤ ਦੇਸ਼ ਜਿੱਥੇ ਔਰਤ ਨੂੰ ਦੇਵੀ ਦਾ ਦਰਜ਼ਾ ਦਿੱਤਾ ਗਿਆ ਹੈ, ਉੱਥੇ ਹੀ ਔਰਤਾਂ ਨਾਲ ਹੋ ਰਹੇ ਅਪਰਾਧ ਦੇਸ਼ ਦੇ ਲਈ ਸ਼ਰਮ ਵਾਲੀ ਗੱਲ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ ਦੇਸ਼ ਵਿੱਚ ਹਰ 13 ਮਿੰਟਾਂ ਵਿੱਚ ਬਲਾਤਕਾਰ ਦੀ ਇੱਕ ਘਟਨਾ ਵਾਪਰ ਜਾਂਦੀ ਹੈ, ਜਦ ਕਿ ਸਿਰਫ਼ 32.2 ਮਾਮਲਿਆਂ ਵਿੱਚ ਹੀ ਮੁਲਜ਼ਮ ਵਿਰੁੱਧ ਦੋਸ਼ ਸਹੀ ਸਿੱਧ ਹੋ ਪਾਉਂਦੇ ਹਨ। ਸਾਲ 2017 ਵਿੱਚ ਜਿਨਸੀ ਹਿੰਸਾ ਨਾਲ ਸਬੰਧਤ ਕੁੱਲ 3,59,849 ਮਾਮਲੇ ਦਰਜ ਤੇ ਸਾਲ 2012 ’ਚ ਜਿਨਸੀ ਹਿੰਸਾ ਦੇ 2,44,270 ਮਾਮਲੇ ਦਰਜ ਹੋਏ ਸਨ। ਹਾਲ ਹੀ ਵਿੱਚ ਹੈਦਰਾਬਾਦ 'ਚ ਕੁੜੀ ਨਾਲ ਹੋਏ ਜਬਰਜਨਾਹ ਅਤੇ ਉਸ ਦਾ ਕਤਲ ਕਰ ਸਾੜੇ ਜਾਣ ਦੀ ਘਟਨਾ ਨਾਲ ਦੇਸ਼ਭਰ 'ਚ ਮਹਿਲਾਂ ਸੁਰੱਖਿਆਂ 'ਤੇ ਸਵਾਲ ਖੜੇ ਹੋ ਗਏ ਸਨ, ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੋਸ਼ੀਆਂ ਦਾ ਐਨਕਾਉਂਟਰ ਕਰ ਦੀਤਾ ਸੀ। ਉੱਥੇ ਹੀ ਉੱਤਰਪ੍ਰਦੇਸ਼ ਦੇ ਊਨਾਵ ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ, ਜਿਸ ਵਿੱਚ ਪੀੜਤ ਮਹਿਲਾ ਦੀ ਮੌਤ ਹੋ ਗਈ ਸੀ। ਉੱਥੇ ਹੀ ਦਿੱਲੀਂ ਵਿੱਚ ਵੀ ਜਬਰ ਜਨਾਹ ਦੇ ਕਈ ਮਾਮਲੇ ਸਾਹਮਣੇ ਆਏ ਹਨ।

ABOUT THE AUTHOR

...view details