ਨਵੀਂ ਦਿੱਲੀ: ਨਿਰਭਯਾ ਕੇਸ ਦੇ ਚਾਰਾਂ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਹੈ। ਇਸ ਦੇ ਲਈ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਹੈ। 16 ਦਸੰਬਰ, 2012 ਨੂੰ ਹੋਏ ਨਿਰਭਯਾ ਮਾਮਲੇ ਵਿੱਚ ਪਟਿਆਲਾ ਹਾਈ ਕੋਰਟ ਚਾਰਾਂ ਦੋਸ਼ੀਆਂ ਨੂੰ ਮੌਤ ਦੇ ਵਾਰੰਟ ਜਾਰੀ ਚੁੱਕੀ ਹੈ। ਅਦਾਲਤ ਦੇ ਆਦੇਸ਼ ਅਨੁਸਾਰ ਉਨ੍ਹਾਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।
ਇਸ ਫਾਂਸੀ ਤੋਂ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਚਾਰੇ ਦੋਸ਼ੀਆਂ ਨੂੰ ਨੋਟਿਸ ਦੇ ਕੇ ਉਨ੍ਹਾਂ ਤੋਂ ਆਖਰੀ ਇੱਛਾ ਪੁੱਛੀ ਹੈ। ਆਪਣੀ ਆਖਰੀ ਇੱਛਾ ਵਿਚ ਉਹ ਆਪਣੇ ਕਿਸੇ ਵੀ ਪਰਿਵਾਰ ਜਾ ਨਜ਼ਦੀਕੀ ਨਾਲ ਮੁਲਕਾਤ ਕਰ ਸਕਦੇ ਹਨ। ਆਪਣੀ ਕੋਈ ਵੀ ਜਾਇਦਾਦ ਕਿਸੇ ਦੇ ਵੀ ਨਾਂਅ ਟ੍ਰਾਂਸਫਰ ਕਰਾ ਸਕਦੇ ਹਨ ਜਾ ਧਰਮਗੁਰੂ ਨਾਲ ਮਿਲ ਸਕਦੇ ਹਨ। ਫਿਲਹਾਲ ਉਨ੍ਹਾਂ ਵੱਲੋਂ ਹੁਣ ਤੱਕ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ।
ਤਿਹਾੜ ਜੇਲ੍ਹ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੋ ਨਿਰਭਯਾ ਦੇ ਦੋਸ਼ੀਆਂ ਦਾ ਮੌਤ ਦਾ ਵਾਰੰਟ ਜਾਰੀ ਹੋਇਆ ਹੈ, ਜੇਲ੍ਹ ਵਿੱਚ ਮੌਜੂਦ ਦੋ ਦੋਸ਼ੀਆਂ ਨੇ ਠੀਕ ਢੰਗ ਨਾਲ ਖਾਣਾ ਵੀ ਨਹੀ ਖਾਦਾ। ਵਿਨੈ ਨੇ ਮੌਤ ਦਾ ਵਰੰਟ ਜਾਰੀ ਹੋਣ ਤੋਂ ਬਾਅਦ ਦੋ ਦਿਨ ਖਾਣਾ ਨਹੀ ਖਾਦਾ। ਬੁੱਧਵਾਰ ਨੂੰ ਜਦੋ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਸਮਝਿਆ ਤਾਂ ਉਸਨੇ ਥੋੜਾ ਖਾਣਾ ਖਾਦਾ। ਉਥੇ ਹੀ ਪਵਨ ਵੀ ਪਹਿਲਾ ਦੀ ਤਰ੍ਹਾ ਖਾਣਾ ਨਹੀ ਖਾ ਰਿਹਾ। ਉਸਨੇ ਖਾਣਾ ਘੱਟ ਕਰ ਦਿੱਤਾ ਹੈ।