ਪੰਜਾਬ

punjab

ETV Bharat / bharat

ਨਿਰਭਯਾ ਮਾਮਲਾ: ਅੱਜ ਸੁਪਰੀਮ ਕੋਰਟ ਵਿੱਚ ਹੋਵੇਗੀ ਦੋਸ਼ੀ ਦੀ ਪਟੀਸ਼ਨ 'ਤੇ ਸੁਣਵਾਈ - ਸੁਪਰੀਮ ਕੋਰਟ ਵਿੱਚ ਨਿਰਭਯਾ ਮਾਮਲੇ ਦੀ ਸੁਣਵਾਈ

ਨਿਰਭਯਾ ਮਾਮਲੇ ਦੇ ਦੋਸ਼ੀ ਦੀ ਇੱਕ ਅਰਜ਼ੀ 'ਤੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਕੀਤੀ ਜਾਵੇਗੀ। ਫਾਂਸੀ ਦੀ ਸਜ਼ਾ ਪਾ ਚੁੱਕੇ ਚਾਰ ਦੋਸ਼ੀਆਂ ਵਿੱਚੋਂ ਇੱਕ ਵਿਨੇ ਸ਼ਰਮਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਨਿਰਭਯਾ ਮਾਮਲਾ
ਨਿਰਭਯਾ ਮਾਮਲਾ

By

Published : Mar 16, 2020, 12:24 PM IST

Updated : Mar 16, 2020, 4:34 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਨਿਰਭਯਾ ਮਾਮਲੇ ਦੇ ਦੋਸ਼ੀ ਦੀ ਇੱਕ ਅਰਜ਼ੀ 'ਤੇ ਸੁਣਵਾਈ ਕੀਤੀ ਜਾਵੇਗੀ। ਨਿਰਭਯਾ ਸਮੂਹਿਰ ਜ਼ਬਰ ਜਨਾਹ ਅਤੇ ਕਤਲ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਪਾ ਚੁੱਕੇ ਚਾਰ ਦੋਸ਼ੀਆਂ ਵਿੱਚੋਂ ਇੱਕ ਵਿਨੇ ਸ਼ਰਮਾ ਨੇ ਸਰਵਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਸ਼ਰਮਾ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਉਸ ਦੀ ਰਹਿਮ ਪਟੀਸ਼ਨ ਰੱਦ ਕੀਤੇ ਜਾਣ ਵਿੱਚ ਖਾਮੀਆਂ ਅਤੇ 'ਸੰਵਿਧਾਨਕ ਬੇਨਿਯਮੀਆਂ' ਸਨ।

ਸ਼ਰਮਾ ਨੇ ਇਸ ਸਬੰਧ ਵਿੱਚ ਸ਼ੁੱਕਰਵਾਰ ਨੂੰ ਸੁਪਰੀਮਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। ਸ਼ਰਮਾ ਵੱਲੋਂ ਇਹ ਪਟੀਸ਼ਨ ਵਕੀਲ ਏ.ਪੀ ਸਿੰਘ ਨੇ ਦਾਇਰ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਮਾਮਲੇ ਨੂੰ ਸੁਪਰੀਮਕੋਰਟ ਵਿੱਚ ਦਾਇਰ ਕਰਵਾਇਆ।

ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਹਿਮ ਪਟੀਸ਼ਨ ਰੱਦ ਵਾਲੀ ਕਰ ਚਿੱਠੀ ਤੇ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੇ ਦਸਤਖ਼ਤ ਨਹੀਂ ਹਨ।

ਇਹ ਦੱਸ ਦਈਏ ਕਿ ਵਿਨੇ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਨੇ 1 ਫ਼ਰਵਰੀ ਨੂੰ ਰੱਦ ਕਰ ਦਿੱਤੀ ਸੀ।

Last Updated : Mar 16, 2020, 4:34 PM IST

ABOUT THE AUTHOR

...view details