ਨਵੀਂ ਦਿੱਲੀ: ਨਿਰਭਯਾ ਮਾਮਲੇ ਦੇ ਦੋਸ਼ੀਆਂ ਦਾ ਆਖ਼ਰਕਾਰ ਸਜ਼ਾ ਭੁਗਤਣ ਦਾ ਸਮਾਂ ਆ ਗਿਆ ਹੈ। ਦੋਸ਼ੀਆਂ ਦੀ ਫਾਂਸੀ ਨੂੰ ਲੈ ਕੇ ਮੰਗਲਵਾਰ ਨੂੰ ਪਟਿਆਲਾ ਹਾਊਸ ਅਦਾਲਤ ਤਾਰੀਕ ਉੱਤੇ ਸੁਣਵਾਈ ਮੁੜ 3:30 ਵਜੇ ਸ਼ੁਰੂ ਹੋਵੇਗੀ। ਜੇਲ ਪ੍ਰਸ਼ਾਸਨ ਵਲੋਂ ਤਿਆਰੀਆਂ ਲਗਭਗ ਪੂਰੀਆਂ ਹਨ। ਉਨ੍ਹਾਂ ਵਲੋਂ ਫਾਂਸੀ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਦੇਰ ਹੈ ਤਾਂ ਸਿਰਫ਼ ਅਦਾਲਤ ਵਲੋਂ ਹੁਕਮ ਆਉਣ ਦੀ।
ਤਿਹਾੜ ਜੇਲ ਵਿੱਚ ਕਰੀਬ 25 ਲੱਖ ਰੁਪਏ ਦੀ ਲਾਗ਼ਤ ਨਾਲ ਇੱਕ ਤਖ਼ਤਾ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਸਾਫ਼ ਹੈ ਕਿ ਚਾਰੋਂ ਦੋਸ਼ੀਆਂ ਨੂੰ ਇੱਕਠੇ ਫਾਂਸੀ ਉੱਤੇ ਲਟਕਾਉਣ ਦੇ ਇੰਤਜ਼ਾਮ ਵੀ ਕਰ ਲਏ ਗਏ ਹਨ। ਪੁਰਾਣੇ ਫਾਂਸੀ ਘਰ ਦੇ ਤਖ਼ਤੇ ਉੱਤੇ ਇੱਕਠੇ ਦੋ ਲੋਕਾਂ ਨੂੰ ਫਾਂਸੀ ਦੇਣ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਤਖ਼ਤਾ ਵੀ ਤਿਆਰ ਕੀਤਾ ਜਾ ਚੁੱਕਾ ਹੈ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਹੁਣ ਜੇਲ ਪੱਧਰ ਉੱਤੇ ਫਾਂਸੀ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਵੇਗੀ।