ਨਵੀਂ ਦਿੱਲੀ: ਨਿਰਭਯਾ ਬਲਤਕਾਰ ਅਤੇ ਕਲਤ ਕਾਂਡ ਵਿੱਚ ਦੋਸ਼ੀਆਂ ਦੀ ਫਾਂਸੀ ਦਾ ਵੇਲਾ ਜਿਵੇਂ-ਜਿਵੇਂ ਨਜ਼ਦੀਕ ਆ ਰਿਹਾ ਹੈ, ਉਵੇਂ ਹੀ ਮੁਲਜ਼ਮ ਆਪਣੇ ਬਚਾਅ ਲਈ ਨਵੇਂ-ਨਵੇਂ ਹੱਥਕੰਡੇ ਵਰਤ ਰਹੇ ਹਨ। ਹੁਣ ਮੁਜ਼ਲਮ ਅਕਸ਼ੇ ਕੁਮਾਰ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਰਹਿਮ ਦੀ ਦੂਜੀ ਅਪੀਲ ਦਿੱਤੀ ਹੈ।
ਜਿਸ ਅਪੀਲ ਨੂੰ ਉਹ ਰਾਸ਼ਟਰਪਤੀ ਨੂੰ ਭੇਜਣਾ ਚਹੁੰਦਾ ਹੈ। ਇਸ ਮਾਮਲੇ ਵਿੱਚ ਤਿਹਾੜ ਜੇਲ੍ਹ ਪ੍ਰਸ਼ਾਸਨ ਕਿਹਾ ਕਿ ਉਹ ਗ੍ਰਹਿ ਵਿਭਾਗ ਦੇ ਰਾਹੀ ਇਸ ਅਪੀਲ ਨੂੰ ਰਾਸ਼ਟਰਪਤੀ ਕੋਲ ਭੇਜੇਗਾ।
ਜਾਣਕਾਰੀ ਅਨੁਸਾਰ ਅਕਸ਼ੇ ਨੇ ਪਹਿਲਾ ਆਪਣੀ ਰਹਿਮ ਦੀ ਅਪੀਲ ਰਾਸ਼ਟਰਪਤੀ ਨੂੰ ਦਿੱਤੀ ਸੀ, ਜਿਸ ਨੂੰ ਰਾਸ਼ਟਰਪਤੀ ਨੇ ਖਾਰਜ ਕਰ ਦਿੱਤਾ ਸੀ।
ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਦਿੱਲੀ ਸਰਕਾਰ ਦੇ ਰਾਹੀ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਹੀ ਜਿਸ ਪ੍ਰਕਾਰ ਦਾ ਕੋਈ ਫੈਸਲਾ ਆਵੇਗਾ, ਉਸੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਰਹਿਮ ਦੀ ਅਪੀਲ ਨਾਲ ਇਨ੍ਹਾਂ ਚਾਰਾਂ ਨੂੰ 20 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੀ ਪ੍ਰਕਿਰਿਆ 'ਤੇ ਕੋਈ ਅਸਰ ਨਹੀਂ ਹੁੰਦਾ ਦਿਖਾਈ ਦੇ ਰਿਹਾ ।