ਪੰਜਾਬ

punjab

ETV Bharat / bharat

ਨਿਰਭਯਾ ਕੇਸ: ਦੋਸ਼ੀ ਮੁਕੇਸ਼ ਦੀ ਮਾਂ ਨੇ NHRC ਦਾ ਖੜਕਾਇਆ ਦਰਵਾਜ਼ਾ - Nirbhaya Case news

ਨਿਰਭਯਾ ਸਮੂਹਿਕ ਜਬਰ ਜਨਾਹ ਦੇ ਦੋਸ਼ੀ ਮੁਕੇਸ਼ ਦੀ ਮਾਂ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਪਟੀਸ਼ਨ ਦਾਇਰ ਕਰਕੇ ਤਿਹਾੜ ਜੇਲ੍ਹ ਵਿੱਚ ਰਾਮ ਸਿੰਘ ਦੀ ਖੁਦਕੁਸ਼ੀ ਦੀ ਜਾਂਚ ਦੀ ਮੰਗ ਕੀਤੀ ਹੈ।

ਨਿਰਭਯਾ ਕੇਸ: ਦੋਸ਼ੀ ਮੁਕੇਸ਼ ਦੀ ਮਾਂ ਨੇ NHRC ਦਾ ਖੜਕਾਇਆ ਦਰਵਾਜ਼ਾ
ਨਿਰਭਯਾ ਕੇਸ: ਦੋਸ਼ੀ ਮੁਕੇਸ਼ ਦੀ ਮਾਂ ਨੇ NHRC ਦਾ ਖੜਕਾਇਆ ਦਰਵਾਜ਼ਾ

By

Published : Mar 17, 2020, 7:30 PM IST

ਨਵੀਂ ਦਿੱਲੀ: ਨਿਰਭਯਾ ਸਮੂਹਿਕ ਜਬਰ ਜਨਾਹ ਦੇ ਦੋਸ਼ੀ ਮੁਕੇਸ਼ ਦੀ ਮਾਂ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਪਟੀਸ਼ਨ ਦਾਇਰ ਕਰਕੇ ਤਿਹਾੜ ਜੇਲ੍ਹ ਵਿੱਚ ਦੇਸ਼ੀ ਰਾਮ ਸਿੰਘ ਦੇ ਖੁਦਕੁਸ਼ੀ ਕੇਸ ਦੀ ਜਾਂਚ ਦੀ ਮੰਗ ਕੀਤੀ ਹੈ। ਮੁਕੇਸ਼ ਦਾ ਵੱਡਾ ਭਰਾ ਰਾਮ ਸਿੰਘ ਇਸ ਕੇਸ ਦਾ ਦੋਸ਼ੀ ਸੀ।

ਵਕੀਲ ਏਪੀ ਸਿੰਘ ਰਾਹੀਂ ਮੁਕੇਸ਼ ਦੀ ਮਾਂ ਨੇ ਮੌਤ ਦੀ ਸਜ਼ਾ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਕਿਉਂਕਿ ਮੁਕੇਸ਼ ਇਸ ਕੇਸ ਦਾ ਗਵਾਹ ਹੈ। ਸਾਲ 2013 ਵਿੱਚ ਰਾਮ ਸਿੰਘ ਨੇ ਜੇਲ੍ਹ ਵਿੱਚ ਫਾਂਸੀ ਲਗਾ ਲਈ ਸੀ।

ਸੁਨੀਲ ਗੁਪਤਾ ਨੇ ਵੀ ਚੁੱਕਿਆ ਸਵਾਲ
ਇਸ ਮਾਮਲੇ ਵਿੱਚ ਤਿਹਾੜ ਜੇਲ੍ਹ ਦੇ ਸਾਬਕਾ ਕਾਨੂੰਨ ਅਧਿਕਾਰੀ ਸੁਨੀਲ ਗੁਪਤਾ ਨੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਇੱਕ ਦੋਸ਼ੀ ਰਾਮ ਸਿੰਘ ਜੇਲ੍ਹ ਦੇ ਇੱਕ ਛੋਟੇ ਜਿਹੇ ਸੈੱਲ ਵਿੱਚ ਕਿਵੇ ਖੁਦਕੁਸ਼ੀ ਕਰ ਸਕਦਾ ਹੈ। ਸੁਨੀਲ ਗੁਪਤਾ ਨੇ ਆਪਣੀ ਕਿਤਾਬ 'ਬਲੈਕ ਵਾਰੰਟ' ਵਿੱਚ ਇਸ ਗੱਲ ਨੂੰ ਲੈ ਕੇ ਖਦਸ਼ਾ ਜਤਾਇਆ ਸੀ। ਸੁਨੀਲ ਗੁਪਤਾ ਨੇ ਰਾਮ ਸਿੰਘ ਦੀ ਖੁਦਕੁਸ਼ੀ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਲਿੱਖਿਆ ਸੀ ਕਿ ਰਾਮ ਸਿੰਘ ਦੀ ਖੁਦਕੁਸ਼ੀ ਨਾਲ ਜੁੜੀ ਪੋਸਟ ਮਾਰਟਮ 'ਚ ਲਿਖਿਆ ਸੀ ਕਿ ਉਸ ਦੇ ਸਰੀਰ 'ਚ ਸ਼ਰਾਬ ਦੀ ਮਾਤਰਾ ਸੀ।

ਫਰਸ਼ ਅਤੇ ਛੱਤ ਵਿਚਾਲੇ 12 ਫੁੱਟ ਦੀ ਦੂਰੀ
ਸੁਨੀਲ ਗੁਪਤਾ ਨੇ ਸਵਾਲ ਕੀਤਾ ਹੈ ਕਿ ਜੇ ਫਰਸ਼ ਅਤੇ ਛੱਤ ਵਿਚਾਲੇ ਤਕਰੀਬਨ 12 ਫੁੱਟ ਦਾ ਫ਼ਾਸਲਾ ਹੈ ਤਾਂ ਕੋਈ ਕਿਵੇਂ ਲਟਕ ਸਕਦਾ ਹੈ। ਰਾਮ ਸਿੰਘ ਦੇ ਪਿਤਾ ਨੇ ਵੀ ਇਸ ਨੂੰ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪਿਤਾ ਦੇ ਅਨੁਸਾਰ, ਰਾਮ ਸਿੰਘ ਨੂੰ ਜੇਲ੍ਹ ਵਿੱਚ ਕਈ ਵਾਰ ਕੁੱਟਿਆ ਗਿਆ ਸੀ ਅਤੇ ਉਸ ਨੂੰ ਪ੍ਰੇਸ਼ਾਨ ਵੀ ਕੀਤਾ ਗਿਆ ਸੀ।

ABOUT THE AUTHOR

...view details