ਬੇਖ਼ੌਫ ਲੰਡਨ ਵਿੱਚ ਘੁੰਮ ਰਿਹੈ ਪੀਐਨਬੀ ਨੂੰ ਚੂਨਾ ਲਗਾਉਣ ਵਾਲਾ - london
ਪੀਐਨਬੀ ਘੋਟਾਲੇ ਵਿੱਚ ਮੁੱਖ ਦੋਸ਼ੀ ਨੀਰਵ ਮੋਦੀ ਦੇ ਲੰਡਨ ਵਿੱਚ ਘੁੰਮਦਿਆਂ ਦੀ ਤਸਵੀਰਾਂ ਆਈਆਂ ਸਾਹਮਣੇ।
ਨਵੀਂ ਦਿੱਲੀ: ਪੀਐਨਬੀ ਘੋਟਾਲੇ ਵਿੱਚ ਮੁੱਖ ਦੋਸ਼ੀ ਨੀਰਵ ਮੋਦੀ ਦੇ ਲੰਡਨ ਵਿੱਚ ਘੁੰਮਦਿਆਂ ਦੀ ਤਸਵੀਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ ਤਸਵੀਰਾਂ ਵਿੱਚ ਨੀਰਵ ਮੋਦੀ ਜੋ ਜੈਕੇਟ ਪਾਏ ਨਜ਼ਰ ਆ ਰਿਹਾ ਹੈ, ਉਸ ਦੀ ਕੀਮਤ ਭਾਰਤੀ ਮੁਦਰਾ ਦੇ ਹਿਸਾਬ ਨਾਲ 9 ਲੱਖ ਰੁਪਏ ਦੱਸੀ ਦਾ ਰਹੀ ਹੈ।
ਪੰਜਾਬ ਨੈਸ਼ਨਲ ਬੈਂਕ ਨਾਲ 14,500 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਇਨਫ਼ੋਰਸਮੈਂਟ ਡਾਈਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਦੇ ਮਾਮਲੇ 'ਚ ਜਾਂਚ ਕਰ ਰਿਹਾ ਹੈ। ਰਿਪੋਰਟ ਮੁਤਾਬਕ ਪੀਐਨਬੀ ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ ਦੇ ਵੈਸਟ ਐਂਡ ਇਲਾਕੇ ਵਿੱਚ ਰਿਹਾ ਹੈ ਅਤੇ ਡਾਇਮੰਡ ਬਿਜ਼ਨਸ ਚਲਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਨਫ਼ੋਰਸਮੈਂਟ ਡਾਈਰੈਕਟੋਰੇਟ ਵੱਲੋਂ ਨੀਰਵ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ ਤੇ ਇੰਟਰਪੋਲ ਨੇ ਉਸ ਦੀ ਗ੍ਰਿਫ਼ਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।