ਪੰਜਾਬ

punjab

ETV Bharat / bharat

ਉਨਾਓ 'ਚ 9 ਸਾਲਾਂ ਦੀ ਕੁੜੀ ਨਾਲ ਜਬਰ ਜਨਾਹ, ਪੀੜਤਾਂ ਨੇ ਇਲਾਜ ਦੌਰਾਨ ਤੋੜਿਆ ਦਮ - Unnao news in punjabi

ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਇੱਕ 9 ਸਾਲਾ ਮਾਸੂਮ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਿਤਾ ਨੇ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਫਾਂਸੀ ਦੇਣ ਦੀ ਗੱਲ ਕਹੀ ਹੈ।

ਉਨਾਓ 'ਚ 9 ਸਾਲਾਂ ਦੀ ਕੁੜੀ ਨਾਲ ਜਬਰ ਜਨਾਹ
ਉਨਾਓ 'ਚ 9 ਸਾਲਾਂ ਦੀ ਕੁੜੀ ਨਾਲ ਜਬਰ ਜਨਾਹ

By

Published : Mar 11, 2020, 1:34 PM IST

ਉਨਾਓ: ਜ਼ਿਲ੍ਹੇ ਦੇ ਬਿਹਾਰ ਥਾਣਾ ਖੇਤਰ ਵਿੱਚ ਇੱਕ 9 ਸਾਲਾ ਦੀ ਮਾਸੂਮ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਵਿਰੋਧ ਕਰਨ ’ਤੇ ਮੁਲਜ਼ਮ ਨੇ ਮਾਸੂਮ ਦਾ ਗਲਾ ਘੁੱਟ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੀੜਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਉਨਾਓ ਜ਼ਿਲ੍ਹੇ ਦੇ ਬਿਹਾਰ ਥਾਣਾ ਖੇਤਰ ਦੇ ਇੱਕ ਪਿੰਡ ਦੀ ਹੈ। ਇੱਥੇ ਪੰਜਵੀਂ ਜਮਾਤ ਵਿੱਚ ਪੜ੍ਹਦੀ ਇੱਕ 9 ਸਾਲ ਦੀ ਲੜਕੀ ਨਾਲ ਮੰਗਲਵਾਰ ਹੋਲੀ ਦੀ ਸ਼ਾਮ ਨੂੰ ਅਣਪਛਾਤੇ ਵਿਅਕਤੀ ਨੇ ਬਲਾਤਕਾਰ ਕੀਤਾ। ਰੌਲਾ ਪਾਉਣ 'ਤੇ ਮੁਲਜ਼ਮ ਨੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ।

ਲੜਕੀ ਦੇ ਬੇਹੋਸ਼ ਹੋਣ ਤੋਂ ਬਾਅਦ ਦੋਸ਼ੀ ਉਸ ਨੂੰ ਪਿੰਡ ਦੇ ਬਾਹਰ ਇਕਲੀ ਜਗ੍ਹਾ ਸੁੱਟ ਕੇ ਫ਼ਰਾਰ ਹੋ ਗਿਆ। ਪਿੰਡ ਦੇ ਲੋਕਾਂ ਨੇ ਮਾਸੂਮ ਨੂੰ ਬੇਹੋਸ਼ੀ ਦੀ ਹਾਲਾਤ 'ਚ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਤੇ ਲੜਕੀ ਨੂੰ ਪਾਟਨ ਪੀਐਸਸੀ ਨਾਂਅ ਦੇ ਹਸਪਤਾਲ ਲੈ ਗਈ।

ਇਸ ਤੋਂ ਪਹਿਲਾ ਬੇਹੋਸ਼ ਲੜਕੀ ਦੀ ਹਾਲਤ ਨਾਜ਼ੁਕ ਦੇਖਦਿਆਂ ਪੀਐੱਸਸੀ ਡਾਕਟਰ ਨੇ ਉਸ ਨੂੰ ਰੈਫ਼ਰ ਕਰ ਦਿੱਤਾ। ਪੀੜਤ ਲੜਕੀ ਦੇ ਪਿਤਾ ਨੇ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਫਾਂਸੀ ਦੇਣ ਦੀ ਗੱਲ ਕਹੀ ਹੈ। ਉਨਾਓ 'ਚ ਇੱਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੁੜੀਆਂ ਨਾਲ ਜਬਰ ਜਨਾਹ ਮਾਮਲਾ ਸਾਹਮਣੇ ਆਇਆ ਹੋਵੇ। ਇਸ ਤੋਂ ਪਹਿਲਾ ਵੀ ਕਾਂਗਰਸੀ ਵਿਧਾਇਕ ਕੁਲਦੀਪ ਸੇਂਗਰ ਨੂੰ ਜਬਰ ਜਨਾਹ ਦੇ ਦੋਸ਼ਾਂ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ABOUT THE AUTHOR

...view details