ਦੇਹਰਾਦੂਨ: ਇਤਿਹਾਸਕ ਝੰਡਾ ਜੀ ਦੇ ਮੇਲੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਸ਼ੁੱਕਰਵਾਰ ਨੂੰ 105 ਫੁੱਟ ਉੱਚੇ ਝੰਡੇ ਨੂੰ ਚੜਾਇਆ ਜਾ ਰਿਹਾ ਸੀ ਜਿਸ ਮੌਕੇ ਝੰਡਾ ਟੁੱਟ ਕੇ ਡਿੱਗ ਪਿਆ। ਇਸ ਤੋਂ ਬਾਅਦ ਭਜਦੌੜ ਮਚ ਗਈ। ਇਸ ਹਾਦਸੇ ਵਿੱਚ ਕਈ ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਦੇਹਰਾਦੂਨ ਦੇ ਮਹੰਤ ਇੰਦਰੇਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸ਼ੁੱਕਰਵਾਰ ਸ਼ਾਮ 5 ਵਜੇ 105 ਫੁੱਟ ਉੱਚੇ ਝੰਡੇ ਨੂੰ ਚੜ੍ਹਾਇਆ ਜਾ ਰਿਹਾ ਸੀ। ਉਦੋਂ ਹੀ ਝੰਡਾ 20 ਫੁੱਟ ਤੋਂ ਟੁੱਟ ਕੇ ਅਚਾਨਕ ਡਿੱਗ ਪਿਆ। ਕੁੱਝ ਸ਼ਰਧਾਲੂ ਝੰਡੇ ਹੇਠਾਂ ਆ ਗਏ। ਅਜਿਹੀ ਸਥਿਤੀ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਇਸ ਹਾਦਸੇ ਵਿੱਚ 9 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਸਮੇਂ ਸਿਰ ਸਥਿਤੀ 'ਤੇ ਕਾਬੂ ਪਾ ਲਿਆ।