ਹੈਦਰਾਬਾਦ: ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਅਜਿਹੀ ਸਥਿਤੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਪੀੜਤਾਂ ਦੇ ਇਲਾਜ ਲਈ ਗਿਲਿਅਡ ਸਾਇੰਸਿਜ਼ ਇੰਕ ਦੇ ਐਂਟੀਵਾਇਰਲ ਡਰੱਗ ਰੈਮਡੇਸੀਵਰ ਅਤੇ ਐਂਟੀ ਇੰਫਲਾਮੈਟਰੀ ਇਲਾਜ ਦੀ ਦਵਾਈ ਬੈਰਿਸੀਟਨਿਬ ਦੇ ਸੁਮੇਲ ਦਾ ਅਧਿਐਨ ਕਰਨ ਲਈ ਕਲੀਨਿਕਲ ਪ੍ਰਯੋਗ ਸ਼ੁਰੂ ਕਰ ਦਿੱਤਾ ਹੈ।
ਇਸ ਵੇਲੇ ਅਮਰੀਕਾ ਵਿੱਚ ਟੈਸਟ ਲਈ ਹਸਪਤਾਲ ਵਿੱਚ ਭਰਤੀ ਕੋਰੋਨਾ ਪੀੜਤਾਂ ਦੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਇਸ ਵਿਚੋਂ ਇਕ ਹਜ਼ਾਰ ਤੋਂ ਵੱਧ ਭਾਗੀਦਾਰਾਂ ਵਿਚ ਇਲਾਜ ਦੇ ਸੁਮੇਲ ਦਾ ਅਧਿਐਨ ਕੀਤੇ ਜਾਣ ਦੀ ਉਮੀਦ ਹੈ।
ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡੀਜ਼ੀਜ਼ ਦੇ ਡਾਇਰੈਕਟਰ ਐਂਥਨੀ ਫੌਕੀ ਨੇ ਕਿਹਾ ਕਿ ਇਹ ਅਧਿਐਨ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਰੈਮਡੇਸੀਵਰ ਦੇ ਨਾਲ ਐਂਟੀ-ਇਨਫਲਾਮੈਟ੍ਰੀ ਨੂੰ ਜੋੜਨ ਨਾਲ ਮੌਤ ਦਰ ਘਟਾਉਣ ਅਤੇ ਕੁਝ ਹੋਰ ਫਾਇਦੇ ਵੀ ਹਨ।
ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਠੋਸ ਅੰਕੜੇ ਹਨ ਜੋ ਇਹ ਦਰਸਾਉਂਦੇ ਹਨ ਕਿ ਕੋਰੋਨਾ ਪੀੜਤਾਂ ਦੇ ਇਲਾਜ ਵਿੱਚ ਰੈਮਡੇਸੀਵਰ ਨਾਲ ਲਾਭ ਹੋ ਰਿਹਾ ਹੈ। ਏਲੀ ਲਿਲੀ ਐਂਡ ਕੰਪਨੀ ਦੁਆਰਾ ਓਲਿਊਮੰਟ ਬ੍ਰਾਂਡ ਦੇ ਤਹਿਤ ਵੇਚੀ ਜਾਣ ਵਾਲੀ ਦਵਾਈ ਬੈਰਿਸੀਟਨਿਬ ਦਾ ਕੋਰੋਨਾ ਨਿਦਾਨ ਵਾਲੇ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਲਈ ਸੰਭਵ ਇਲਾਜ ਦੇ ਤੌਰ 'ਤੇ ਟੈਸਟਿੰਗ ਕੀਤੀ ਜਾ ਰਹੀ ਹੈ।