ਪੰਜਾਬ

punjab

ETV Bharat / bharat

ਨਾਈਜੀਰੀਅਨ ਪਿਤਾ ਨੇ ਨੋਇਡਾ 'ਚ ਆਪਣੀ 3 ਮਹੀਨੇ ਦੀ ਧੀ ਦਾ ਕੀਤਾ ਕਤਲ - ਨਾਈਜੀਰੀਅਨ ਪਿਤਾ ਨੇ 3 ਮਹੀਨੇ ਦੀ ਧੀ ਦਾ ਕੀਤਾ ਕਤਲ

ਗ੍ਰੇਟਰ ਨੋਇਡਾ ਵਿੱਚ ਨਾਈਜੀਰੀਆ ਮੂਲ ਦੇ ਇੱਕ ਵਿਅਕਤੀ ਨੇ ਆਪਣੀ ਤਿੰਨ ਮਹੀਨਿਆਂ ਦੀ ਧੀ ਨੂੰ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟ ਕੇ ਉਸ ਨੂੰ ਮਾਰ ਦਿੱਤਾ।

ਫ਼ੋਟੋ।
ਫ਼ੋਟੋ।

By

Published : Jun 15, 2020, 2:26 PM IST

ਗ੍ਰੇਟਰ ਨੋਇਡਾ: ਇਕ ਪਿਤਾ ਨੇ ਦੁਖੀ ਹੋ ਕੇ ਗ੍ਰੇਟਰ ਨੋਇਡਾ ਵਿੱਚ ਆਪਣੀ ਤਿੰਨ ਮਹੀਨਿਆਂ ਦੀ ਧੀ ਦਾ ਕਤਲ ਕਰ ਦਿੱਤਾ ਹੈ। ਇਹ ਵਿਅਕਤੀ ਨਾਈਜੀਰੀਆ ਮੂਲ ਦਾ ਹੈ ਜਿਸ ਨੇ ਆਪਣੀ ਧੀ ਨੂੰ ਦੂਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ।

ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਡੀਸੀਪੀ ਸੈਂਟਰਲ ਹਰੀਸ਼ ਚੰਦਰ ਦਾ ਕਹਿਣਾ ਹੈ ਕਿ ਨਾਈਜੀਰੀਆ ਮੂਲ ਦੇ ਵਿਅਕਤੀ ਨੇ ਆਪਣੀ 3 ਮਹੀਨੇ ਦੀ ਬੱਚੀ ਨੂੰ ਮਾਰਿਆ ਅਤੇ ਉਸ ਨੂੰ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਵੇਖੋ ਵੀਡੀਓ

ਉਨ੍ਹਾਂ ਦੱਸਿਆ ਕਿ ਦੋਸ਼ੀ ਪਿਤਾ ਨੂੰ ਧੀ ਦੀ ਮਾਂ ਦੁਆਰਾ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਉੱਤੇ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਆਧਾਰ ਉੱਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details