ਪੰਜਾਬ

punjab

ETV Bharat / bharat

NIA ਨੇ ਨਾਰਕੋ ਅੱਤਵਾਦ ਮਾਮਲੇ ਵਿੱਚ 11 ਵਿਰੁੱਧ ਦਰਜ ਕੀਤੀ ਚਾਰਜਸ਼ੀਟ - ਨਾਰਕੋ ਅੱਤਵਾਦ ਮਾਮਲੇ ਵਿੱਚ 11 ਵਿਰੁੱਧ ਚਾਰਜਸ਼ੀਟ

ਅਟਾਰੀ-ਵਾਹਘਾ ਸਰਹੱਦ ਚੈੱਕ ਪੋਸਟ ਉੱਤੇ 532 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਮਾਮਲੇ 'ਚ ਐਨਆਈਏ ਨੇ 11 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਹੈ।

NIA
ਐਨਆਈਏ

By

Published : Dec 27, 2019, 6:32 PM IST

ਨਵੀਂ ਦਿੱਲੀ: ਐਨਆਈਏ ਨੇ ਅਟਾਰੀ-ਵਾਹਘਾ ਸਰਹੱਦ ਚੈੱਕ ਪੋਸਟ ਉੱਤੇ 532 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਮੋਹਾਲੀ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਸਾਹਮਣੇ 11 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਹੈ।

ਇਸ ਚਾਰਜਸ਼ੀਟ ਵਿੱਚ 4 ਕੰਪਨੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। 6 ਮੁਲਜ਼ਮ ਅਜੇ ਵੀ ਐਨਆਈਏ ਦੀ ਪਕੜ ਵਿੱਚੋਂ ਬਾਹਰ ਹਨ। ਚਾਰਜਸ਼ੀਟ ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਤਾਰਿਕ ਅਹਿਮਦ ਲੋਨ, ਜਸਬੀਰ ਸਿੰਘ, ਨਿਰਭਲ ਸਿੰਘ, ਸੰਦੀਪ ਕੌਰ, ਅਜੇ ਗੁਪਤਾ, ਰਣਜੀਤ ਸਿੰਘ, ਇਕਬਾਲ ਸਿੰਘ, ਫਾਰੂਖ ਲੋਨ, ਸਾਹਿਲ, ਸ਼ੋਏਬ ਨੂਰ ਅਤੇ ਅਮੀਰ ਨੂਰ ਹਨ। ਇਨ੍ਹਾਂ ਉੱਤੇ ਧਾਰਾ 120 ਬੀ ਅਤੇ ਐਨਡੀਪੀਐਸ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 29 ਜੂਨ ਨੂੰ ਅਟਾਰੀ ਵਾਹਘਾ ਸਰਹੱਦ 'ਤੇ ਪਾਕਿਸਤਾਨ ਤੋਂ ਆਯਾਤ ਕੀਤੇ ਜਾ ਰਹੇ ਸੇਂਧਾ ਲੂਣ ਵਿੱਚੋਂ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ। ਇਸ ਮਾਮਲੇ ਵਿੱਚ ਸ੍ਰੀਨਗਰ ਦੇ ਹੰਦਵਾੜਾ ਦੇ ਦੁਕਾਨਦਾਰ ਤਾਰਿਕ ਅਹਿਮਦ ਲੋਨ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਗੁਰਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਦੋਵੇਂ ਸਮਗਲਿੰਗ ਦਾ ਇੱਕ ਵੱਡਾ ਨੈੱਟਵਰਕ ਚਲਾ ਰਹੇ ਸਨ। ਦੇਸ਼ ਦੇ ਤਿੰਨ ਸਰਹੱਦੀ ਸੂਬਿਆਂ ਪੰਜਾਬ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਇਨ੍ਹਾਂ ਦਾ ਨੈੱਟਵਰਕ ਫ਼ੈਲਿਆ ਹੋਇਆ ਸੀ।

ਗੁਰਪਿੰਦਰ ਸਿੰਘ ਦੀ ਨਿਸ਼ਾਨਦੇਹੀ 'ਤੇ ਦੋ ਡਰਾਈਵਰਾਂ ਨੂੰ ਇਕ ਟਰੱਕ ਨਾਲ ਰਾਜਸਥਾਨ ਦੇ ਜੋਧਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਡਰਾਈਵਰਾਂ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਟਰੱਕ ਦੇ ਮਾਲਕ ਜਸਬੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਕਸਟਮ ਅਧਿਕਾਰੀਆਂ ਨੇ ਜਸਬੀਰ ਸਿੰਘ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਪਿੰਡ ਰਾਮ ਤੀਰਥ ਦੇ ਇੱਕ ਘਰ ਵਿੱਚ ਛਾਪੇਮਾਰੀ ਕੀਤੀ। ਅਧਿਕਾਰੀ ਜਦੋਂ ਪੁਲਿਸ ਦੇ ਨਾਲ ਰਣਜੀਤ ਸਿੰਘ ਉਰਫ ਰਾਣਾ ਦੇ ਪੁੱਜੇ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ।

ਪੁਲਿਸ ਸਟੇਸ਼ਨ ਰਾਮ ਤੀਰਥ ਦੇ ਐਸਐਚਓ ਦੀ ਮਦਦ ਨਾਲ ਘਰ ਦਾ ਤਲਾ ਤੁੜਵਾਇਆ ਗਿਆ। ਘਰ ਦੀ ਤਲਾਸ਼ੀ ਸਮੇਂ ਦੇ ਕਸਟਮ ਅਧਿਕਾਰੀਆਂ ਦੇ ਹੱਥ ਕਈ ਦਸਤਾਵੇਜ਼ ਲੱਗੇ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਰਣਜੀਤ ਸਿੰਘ ਅਤੇ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਇਸ ਗਿਰੋਹ ਦਾ ਮਾਸਟਰ ਮਾਈਂਡ ਹੈ। ਫਿਲਹਾਲ ਦੋਵੇਂ ਫਰਾਰ ਹਨ।

ਗੁਰਪਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਜਾਣਕਾਰੀ ਦੇ ਅਧਾਰ ਉੱਤੇ ਕਸਟਮ ਵਿਭਾਗ ਨੇ ਉਸ ਟਰੱਕ ਦੀ ਵੀ ਪਛਾਣ ਕੀਤੀ ਹੈ, ਜਿਸ ਵਿੱਚ ਪਾਕਿਸਤਾਨ ਤੋਂ ਆਈ ਹੈਰੋਇਨ ਦੀ 532 ਕਿਲੋਗ੍ਰਾਮ ਦੀ ਖੇਪ ਦਾ ਵੱਡਾ ਹਿੱਸਾ ਰਾਜਸਥਾਨ ਪਹੁੰਚਾਇਆ ਜਾਣਾ ਸੀ।

ਅਟਾਰੀ ਸਰਹੱਦ 'ਤੇ ਸਥਿਤ ਇੰਟੀਗ੍ਰੇਟਡ ਚੈੱਕ ਪੋਸਟ (ਆਈਸੀਪੀ) ਤੋਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਖੇਪ ਗੁਰਪਿੰਦਰ ਦੇ ਗੋਦਾਮ ਵਿਚ ਪਹੁੰਚਾਈ ਜਾਣੀ ਸੀ। ਫਿਰ ਜਸਬੀਰ ਸਿੰਘ ਦੇ ਟਰੱਕ ਰਾਹੀਂ ਇਸ ਖੇਪ ਦਾ ਵੱਡਾ ਹਿੱਸਾ ਰਾਜਸਥਾਨ ਪਹੁੰਚਾਉਣ ਦੀ ਯੋਜਨਾ ਬਣਾਈ ਸੀ। ਜਸਬੀਰ ਸਿੰਘ ਨੂੰ ਇਸ ਖੇਪ ਦਾ ਦੂਜਾ ਹਿੱਸਾ ਰਣਜੀਤ ਸਿੰਘ ਉਰਫ ਰਾਣਾ ਨੂੰ ਸਪਲਾਈ ਕਰਨਾ ਸੀ।

ABOUT THE AUTHOR

...view details