ਕੋਚੀ: ਬੀਤੇ ਦਿਨ NIA ਨੇ ਕਾਸਰਗੋਡ ਇਲਾਕੇ ਤੋਂ ਰਿਆਜ਼ ਅਬੁ ਬਕਰ ਨਾਮ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਚੀ ਦੀ NIAਕੋਰਟ 'ਚ ਅੱਜ ਮੁਲਜ਼ਮ ਦੀ ਪੇਸ਼ੀ ਹੋਵੇਗੀ। ਜਿਸ ਤੋਂ ਬਾਅਦ ਜਾਂਚ ਟੀਮ ਸ਼ੱਕੀ ਨੂੰ ਰਿਮਾਂਡ 'ਤੇ ਲੈ ਕੇ ਪੁੱਛ-ਗਿੱਛ ਕਰ ਸਕਦੀ ਹੈ।
ਸ੍ਰੀਲੰਕਾ ਵਾਂਗੂ ਭਾਰਤ 'ਚ ਵੀ ਧਮਾਕਾ ਕਰਨ ਦੀ ਸਾਜਿਸ਼, NIA ਵਲੋਂ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ - online punjabi news
ਕੇਰਲ 'ਚ NIA ਨੇ ISIS ਨਾਲ ਜੁੜੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਹੈ। ਸੁਰੱਖਿਆ ਏਜੇਂਸੀ ਨੂੰ ਸ਼ੱਕ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਵਾਂਗ ਹੀ ਕੋਈ ਵੱਡੀ ਸਾਜਿਸ਼ ਘੜ੍ਹ ਰਿਹਾ ਸੀ।
ਫ਼ੋਟੋ
ਜੁਲਾਈ 2016 'ਚ ਕਾਸਰਗੋਡ ਤੋਂ 15 ਨੌਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਤਫ਼ਤੀਸ਼ 'ਚ ਪਤਾ ਲੱਗਾ ਸੀ ਕਿ ਲਾਪਤਾ ਹੋਏ ਨੌਜਵਾਨ ਅੰਤਰਾਸ਼ਟਰੀ ਅੱਤਵਾਦੀ ਸੰਗਠਨ ਆਈ ਐੱਸ ਆਈ ਐੱਸ ਦੇ ਸੰਪਰਕ 'ਚ ਹਨ। ਇਸ ਤੋਂ ਪਹਿਲਾਂ ਵੀ ਐੱਨਆਈਏ ਨੇ ਕੇਰਲ ਦੇ ਕਾਸਰਗੋਡ ਅਤੇ ਪਲਕੱੜ ਤੋਂ 3 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਪੁੱਛ-ਗਿੱਛ ਕੀਤੀ ਸੀ।