ਸ੍ਰੀਨਗਰ: ਪੁਲਵਾਮਾ ਹਮਲੇ ਮਾਮਲੇ 'ਚ ਐਨਆਈਏ ਦੀ ਟੀਮ ਨੇ ਦੋ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਐਨਆਈਏ ਨੇ ਮੰਗਲਵਾਰ ਨੂੰ ਦੋ ਪਿਉ-ਧੀ ਨੂੰ ਗ੍ਰਿਫ਼ਤਾਰ ਕੀਤਾ।
ਪੁਲਵਾਮਾ ਹਮਲਾ: ਐਨਆਈਏ ਨੇ ਪਿਉ-ਧੀ ਨੂੰ ਕੀਤਾ ਗ੍ਰਿਫ਼ਤਾਰ - NIA arrests father-daughter duo in Pulwama attack
ਐਨਆਈਏ ਨੇ ਪੁਲਵਾਮਾ ਹਮਲੇ ਮਾਮਲੇ 'ਚ ਦੋ ਪਿਉ-ਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਗ੍ਰਿਫ਼ਤਾਰੀਆਂ ਹੋਣਗੀਆਂ।
![ਪੁਲਵਾਮਾ ਹਮਲਾ: ਐਨਆਈਏ ਨੇ ਪਿਉ-ਧੀ ਨੂੰ ਕੀਤਾ ਗ੍ਰਿਫ਼ਤਾਰ Pulwama attack](https://etvbharatimages.akamaized.net/etvbharat/prod-images/768-512-6280134-thumbnail-3x2-pulwama.jpg)
Pulwama attack
ਇਸ ਤੋਂ ਚਾਰ ਦਿਨ ਪਹਿਲਾਂ ਐਨਆਈਏ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਪੁਲਵਾਮਾ ਹਮਲੇ ਦੇ ਸੁਸਾਈਡ ਬੋਂਬਰ ਆਦਿਲ ਅਹਿਮਦ ਨੂੰ ਪਨਾਹ ਦਿੱਤੀ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਲੇ ਤੱਕ ਇਹ ਤਾਂ ਖ਼ੁਲਾਸਾ ਨਹੀਂ ਹੋ ਸਕਿਆ ਹੈ ਕਿ ਪਿਉ-ਧੀ 'ਤੇ ਕੀ ਦੋਸ਼ ਲੱਗੇ ਹਨ ਪਰ ਅਧਿਕਾਰੀਆਂ ਨੇ ਇਹ ਜ਼ਰੂਰ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਗ੍ਰਿਫ਼ਤਾਰੀਆਂ ਹੋਣਗੀਆਂ।