ਪੰਜਾਬ

punjab

ETV Bharat / bharat

ਦਿੱਲੀ 'ਚ ਲਾਵਾਰਸ ਕੁੱਤਿਆਂ ਦੀ ਮਦਦ ਕਰਨ ਆਈ NGO 'ਤੇ ਹੋਇਆ ਹਮਲਾ

ਦਿੱਲੀ ਦੀਆਂ ਸੜਕਾਂ 'ਤੇ ਲਾਵਾਰਸ ਕੁੱਤਿਆਂ ਦੀ ਮਦਦ ਲਈ ਕੰਮ ਕਰ ਰਹੀ ਐਨਜੀਓ 'ਤੇ ਰਾਣੀ ਬਾਗ ਦੇ ਰਿਸ਼ੀ ਨਗਰ ਖੇਤਰ 'ਚ ਸਥਾਨਕ ਲੋਕਾਂ ਨੇ ਹਮਲਾ ਕੀਤਾ। ਇਸ ਹਮਲੇ 'ਚ ਕੰਮ ਕਰਨ ਵਾਲੇ ਕਈ ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਦਿੱਲੀ 'ਚ ਲਾਵਾਰਿਸ ਕੁੱਤਿਆਂ ਦੀ ਮਦਦ ਕਰਨ ਆਈ ਐਨਜੀਓ 'ਤੇ ਹੋਇਆ ਹਮਲਾ
ਦਿੱਲੀ 'ਚ ਲਾਵਾਰਿਸ ਕੁੱਤਿਆਂ ਦੀ ਮਦਦ ਕਰਨ ਆਈ ਐਨਜੀਓ 'ਤੇ ਹੋਇਆ ਹਮਲਾ

By

Published : Jul 5, 2020, 12:57 PM IST

ਨਵੀਂ ਦਿੱਲੀ: ਦਿੱਲੀ ਦੀਆਂ ਸੜਕਾਂ 'ਤੇ ਲਾਵਾਰਸ ਕੁੱਤਿਆਂ ਦੀ ਮਦਦ ਲਈ ਕੰਮ ਕਰ ਰਹੀ ਐਨਜੀਓ ਨੇਬਰਹੁੱਡ ਵੂਫ ਦੀ ਟੀਮ 'ਤੇ ਰਾਣੀ ਬਾਗ ਦੇ ਰਿਸ਼ੀ ਨਗਰ ਖੇਤਰ 'ਚ ਸਥਾਨਕ ਲੋਕਾਂ ਨੇ ਹਮਲਾ ਕੀਤਾ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਥਾਨਕ ਲੋਕਾਂ ਨੇ ਉਨ੍ਹਾਂ ਤੋਂ ਰਾਤ ਵੇਲੇ ਇਲਾਕੇ 'ਚ ਭਟਕਣ ਦਾ ਕਾਰਨ ਪੁੱਛਿਆ।

ਸਥਾਨਕ ਲੋਕਾਂ ਨੇ ਕੀਤੀ ਕੁੱਟਮਾਰ

ਪੁਲਿਸ ਨੇ ਐਨਜੀਓ ਦੀ ਸੰਸਥਾਪਕ ਆਇਸ਼ਾ ਕ੍ਰਿਸਟੀਨਾ ਦੀ ਸ਼ਿਕਾਇਤ ‘ਤੇ ਇੱਕ ਰਿਪੋਰਟ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਆਇਸ਼ਾ ਨੇ ਪੁਲਿਸ 'ਤੇ ਹਮਲਾ ਕਰਨ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਸੀ। ਆਇਸ਼ਾ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਦੇ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੁੱਤਿਆਂ ਦੀ ਮਦਦ ਕਰ ਰਹੇ ਸਨ ਤਾਂ ਇੱਕ ਸਥਾਨਕ ਵਿਅਕਤੀ ਉਥੇ ਆਇਆ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗਾ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ, ਜਿਸ 'ਚ ਉਸ ਨਾਲ ਕੰਮ ਕਰਨ ਵਾਲੇ ਕਈ ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਦਿੱਲੀ ਪੁਲਿਸ ਨੇ ਕੇਸ ਕੀਤਾ ਦਰਜ

ਦਿੱਲੀ ਪੁਲਿਸ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਇਸ ਸਬੰਧ ਵਿੱਚ ਸਥਾਨਕ ਲੋਕਾਂ ਦੀ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 323, 441, 506 ਅਤੇ 427 ਦੇ ਤਹਿਤ ਇੱਕ ਰਿਪੋਰਟ ਦਰਜ ਕਰਵਾਈ ਗਈ ਹੈ ਅਤੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਤੋਂ ਬਾਅਦ ਜੋ ਮੁਲਜ਼ਮ ਹੋਵੇਗਾ ਉਸ 'ਤੇ ਐਕਸ਼ਨ ਲਿਆ ਜਾਵੇਗਾ।

ABOUT THE AUTHOR

...view details