ਨਵੀਂ ਦਿੱਲੀ: ਅਯੁੱਧਿਆ ਮਾਮਲੇ 'ਤੇ ਨਿਊਜ਼ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ ਵੱਲੋਂ ਸਾਰੇ ਨਿਊਜ਼ ਅਦਾਰਿਆਂ ਨੂੰ ਅਯੁੱਧਿਆ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁੱਝ ਸਲਾਹਕਾਰੀ ਹਿਦਾਇਤਾਂ ਜਾਰੀ ਕੀਤੀ ਹੈ। ਐਨਬੀਐਸਏ ਇਹ ਸਲਾਹਕਾਰੀ ਦੇਸ਼ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਜਾਰੀ ਕੀਤੀਆਂ ਗਈਆਂ ਹਨ। ਐਨਬੀਐਸਏ ਦਾ ਕਹਿਣਾ ਕਿਸੇ ਵੀ ਅਦਾਰੇ ਨੂੰ ਅਯੁੱਧਿਆ ਮਾਮਲੇ ਨੂੰ ਸਨਸਨੀ ਨਾ ਬਣਾ ਕੇ, ਬੜੀ ਸ਼ਾਂਤੀਪੂਰਨ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ।
NBSA ਨੇ ਜਾਰੀ ਕੀਤੀਆਂ ਅਯੁੱਧਿਆ ਮਾਮਲੇ ਦੀ ਕਵਰੇਜ਼ ਬਾਰੇ ਹਿਦਾਇਤਾਂ - advisory to media organizations
ਨਿਊਜ਼ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ (ਐਨਬੀਐਸਏ) ਨੇ ਅਯੁੱਧਿਆ ਮਾਮਲੇ ਦੀ ਸੁਣਵਾਈ ਦੀ ਕਵਰੇਜ਼ ਬਾਰੇ ਕੁੱਝ ਸਲਾਹਕਾਰੀ ਹਿਦਾਇਤਾਂ ਜਾਰੀ ਕੀਤੀਆਂ ਹਨ।
ਫ਼ੋਟੋ
ਨਿਊਜ਼ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ (ਐਨਬੀਐਸਏ) ਨੇ ਅਯੁੱਧਿਆ ਮਾਮਲੇ ਦੀ ਸੁਣਵਾਈ ਦੀ ਕਵਰੇਜ਼ ਬਾਰੇ ਹੇਠ ਲਿੱਖੇ ਸਲਾਹਕਾਰੀ ਜਾਰੀ ਕੀਤੀ ਹੈ।
- ਕੋਈ ਵੀ ਨਿਊਜ਼ ਅਦਾਰਾ ਅਦਾਲਤ ਦੀ ਕਾਰਵਾਈ ਦਾ ਅਨੁਮਾਨ ਨਾ ਲਗਾਵੇ।
- ਨਿਊਜ਼ ਅਦਾਰਿਆਂ ਵੱਲੋਂ ਸੁਣਵਾਈ ਦੇ ਤੱਥ ਦੀ ਪੱਕੀ ਜਾਂਚ ਕਰ ਕੇ ਹੀ ਖ਼ਬਰ ਜਨਤਕ ਕੀਤੀ ਜਾਵੇ।
- ਨਿਊਜ਼ ਅਦਾਰਿਆਂ ਨੂੰ ਮਸਜਿਦ ਦੀ ਤੋੜ ਭੰਨ੍ਹ ਦੀਆਂ ਤਸਵੀਰਾਂ ਜਨਤਕ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ।
- ਅਦਾਲਤ ਵੱਲੋਂ ਆਏ ਕਿਸੇ ਵੀ ਫ਼ੈਸਲੇ ਨੂੰ ਜਸ਼ਨ ਦੇ ਤੋਰ 'ਤੇ ਨਾ ਪ੍ਰਸਾਰਤ ਕੀਤਾ ਜਾਵੇ।
- ਨਿਊਜ਼ ਅਦਾਰਿਆਂ ਵੱਲੋਂ ਇਸ ਗੱਲ ਦਾ ਖ਼ਾਸ ਧਿਆਨ ਦਿੱਤਾ ਜਾਵੇ ਕਿ ਬਹਿਸਾਂ ਦੌਰਾਨ ਪੇਸ਼ ਕੀਤੀ ਗਏ ਅਤਿਅੰਤ ਵਿਚਾਰ ਨੂੰ ਪ੍ਰਸਾਰਿਤ ਕੀਤਾ ਜਾਵੇ।