ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਪਟਪੜਗੰਜ ਖੇਤਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੀ ਇੱਸ ਨਾਲੀ 'ਚੋਂ ਕੱਪੜੇ ਵਿੱਚ ਲਪੇਟੀ ਇੱਕ ਨਵਜੰਮੀ ਲੜਕੀ ਮਿਲੀ। ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਤੋਂ ਸਾਫ ਹੋਇਆ ਕਿ ਇੱਕ ਔਰਤ ਨੇ ਬੱਚੀ ਨੂੰ ਨਾਲੇ ਵਿੱਚ ਸੁੱਟ ਦਿੱਤਾ ਸੀ।
ਨਾਲੀ 'ਚੋਂ ਮਿਲੀ ਨਵਜਾਤ, 11 ਘੰਟਿਆਂ ਤੱਕ ਤੜਪਦੀ ਰਹੀ ਠੰਢ ਅਤੇ ਭੁੱਖ ਨਾਲ 11 ਘੰਟਿਆਂ ਤੱਕ ਬੱਚੀ ਨਾਲੇ ਵਿੱਚ ਠੰਢ ਅਤੇ ਭੁੱਖ ਨਾਲ ਜੂਝ ਰਹੀ ਸੀ। ਰਸਤੇ ਤੋਂ ਲੰਘ ਰਹੇ ਸਥਾਨਕ ਵਿਦਿਆਰਥੀ ਨੇ ਬੱਚੀ ਦੀ ਆਵਾਜ਼ ਸੁਣੀ ਅਤੇ ਨਵਜੰਮੀ ਬੱਚੀ ਨੂੰ ਚਾਚਾ ਨਹਿਰੂ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਵਿਦਿਆਰਥੀ ਅੰਨੂ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਸਵੇਰੇ 9.45 ਵਜੇ ਨਾਲੀ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦ ਉਸਨੇ ਜਾ ਕੇ ਦੇਖਿਆ ਤਾਂ ਇੱਕ ਨਵਜੰਮੀ ਬੱਚੀ ਕੱਪੜੇ ਵਿੱਚ ਲਪੇਟੀ ਨਾਲੀ 'ਚ ਪਈ ਸੀ। ਉਸ ਨੇ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਚੁੱਕਿਆ ਅਤੇ ਸਥਾਨਕ ਹਸਪਤਾਲ ਲੈ ਗਈ। ਜਿਥੇ ਮੁਢਲੀ ਸਹਾਇਤਾ ਦੇ ਬਾਅਦ ਉਸ ਨੂੰ ਚਾਚਾ ਨਹਿਰੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
11 ਘੰਟਿਆਂ ਤੱਕ ਨਾਲੀ 'ਚ ਤੜਪੀ ਬੱਚੀ
ਅੰਨੂ ਨੇ ਦੱਸਿਆ ਕਿ ਨੇੜੇ ਦੀ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਚੱਲਿਆ ਕਿ ਇੱਕ ਔਰਤ ਨੇ ਐਤਵਾਰ ਰਾਤ 10.50 ਵਜੇ ਬੱਚੀ ਨੂੰ ਡਰੇਨ ਵਿੱਚ ਸੁੱਟ ਦਿੱਤਾ। ਬੱਚੀ ਕਰੀਬ 11 ਘੰਟੇ ਡਰੇਨ ਵਿੱਚ ਤੜਫਦੀ ਰਹੀ। ਅੰਨੂ ਦੇ ਮੁਤਾਬਕ, ਸੀਸੀਟੀਵੀ ਫੁਟੇਜ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਔਰਤ ਨੇ ਬੱਚੀ ਨੂੰ ਇੱਕ ਘਰ ਤੋਂ ਨਿਕਲ ਕੇ ਨਾਲੀ ਵਿੱਚ ਸੁੱਟ ਦਿੱਤਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੇ ਮਾਪਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।