ਨਵੀਂ ਦਿੱਲੀ : ਵਿਸ਼ਵ ਭਰ 'ਚ ਲੋਕ ਨਵੇਂ ਸਾਲ ਦਾ 2020 ਦਾ ਸਵਾਗਤ ਕਰ ਰਹੇ ਹਨ। ਭਾਰਤ 'ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ।
ਰਾਸ਼ਟਰਪਤੀ ਨੇ ਦਿੱਤੀਆਂ ਮੁਬਾਰਕਾਂ :
ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ
ਰਾਸ਼ਟਰਪਤੀ ਰਮਨਾਥ ਕੋਵਿੰਦ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿੱਖਿਆ, " ਨਵੇਂ ਸਾਲ 2020 ਦਾ ਆਗਾਜ਼ ਤੇ ਨਵੇ ਦਹਾਕੇ ਦੀ ਸ਼ੁਰੂਆਤ 'ਚ ਆਓ ਅਸੀਂ ਸਾਰੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ ਕਿ ਅਸੀਂ ਇੱਕ ਮਜ਼ਬੂਤ ਅਤੇ ਵਿਕਸਤ ਭਾਰਤ ਦੇ ਨਿਰਮਾਣ ਲਈ ਇਕਜੁੱਟ ਹੋ ਕੇ ਅੱਗੇ ਵਧਾਂਗੇ।ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ਹਾਲੀ ਅਤੇ ਵਿਕਾਸ ਲਿਆਵੇ।
ਪੀਐਮ ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ :
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸੱਭ ਦੀ ਸਿਹਤ ਲਈ ਅਰਦਾਸ ਕੀਤੀ।
ਸ਼ਾਨਦਾਰ 2020 ਦੀਆਂ ਮੁਬਾਰਕਾਂ
ਇਸ ਸਾਲ ਖੁਸ਼ੀ ਅਤੇ ਖੁਸ਼ਹਾਲੀ ਨਾਲ ਭਰਪੂਰ ਹੋਵੇ। ਹਰ ਕੋਈ ਤੰਦਰੁਸਤ ਰਹੇ ਅਤੇ ਹਰ ਕਿਸੇ ਦੀਆਂ ਉਮੀਦਾਂ ਪੂਰੀਆਂ ਹੋਣ। ਸੱਭ ਨੂੰ ਸਾਲ 2020 ਦੀਆਂ ਹਾਰਦਿਕ ਸ਼ੁਭਕਾਮਨਾਵਾਂ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਲਿੱਖਿਆ ਕਿ ਨਵਾਂ ਸਾਲ 2020 ਲੋਕਾਂ ਲਈ ਸ਼ਾਂਤਮਈ, ਸਦਭਾਵਨਾਪੂਰਨ, ਸੁਰੱਖਿਤ ਅਤੇ ਪੰਜਾਬ ਲਈ ਅਗਾਂਹਵਧੂ ਹੋਵੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਕਰਨ ਦਾ ਵਾਅਦਾ ਕੀਤਾ।