ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਮੁਠਭੇੜ ਦੌਰਾਨ ਅੱਤਵਾਦੀ ਰਿਆਜ਼ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਹਿਜ਼ਬੁਲ ਮੁਜਾਹਿਦੀਨ ਨੇ ਜੰਮੂ ਕਸ਼ਮੀਰ 'ਚ ਆਪਣੇ ਨਵੇਂ ਕਮਾਂਡਰ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਤਵਾਦੀ ਗਾਜ਼ੀ ਹੈਦਰ ਨੂੰ ਆਪਣਾ ਨਵਾਂ ਕਮਾਂਡਰ ਐਲਾਨਿਆ ਹੈ।
ਇਸ ਅੱਤਵਾਦੀ ਸੰਗਠਨ ਦੇ ਪ੍ਰਮੁੱਖ ਸੈਯਦ ਸਲਾਓਦੀਨ ਨੇ ਇੱਕ ਬੈਠਕ 'ਚ ਗਾਜ਼ੀ ਹੈਦਰ ਨੂੰ ਜੰਮੂ ਕਸ਼ਮੀਰ 'ਚ ਹਿਜ਼ਬੁਲ ਮੁਜਾਹਿਦੀਨ ਦੇ ਆਪਰੇਸ਼ਨ ਲਈ ਚੀਫ਼ ਕਮਾਂਡਰ ਤਾਇਨਾਤ ਕੀਤਾ ਹੈ।