ਨਵੀਂ ਦਿੱਲੀ: ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਗਠਨ ਤੋਂ ਬਾਅਦ ਨਵੇਂ ਨਕਸ਼ੇ ਜਾਰੀ ਕੀਤੇ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨਕਸ਼ੇ ਮੁਤਾਬਿਕ ਨਵਾਂ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਦੇ 2 ਜ਼ਿਲ੍ਹੇ ਹਨ- ਕਾਰਗਿਲ ਤੇ ਲੇਹ। ਸਾਬਕਾ ਜੰਮੂ-ਕਸ਼ਮੀਰ ਸੂਬੇ ਦੇ ਬਾਕੀ ਹਿੱਸੇ ਨੂੰ ਜੰਮੂ-ਕਸ਼ਮੀਰ ਦੇ ਨਵੇਂ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਨਵੇਂ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕਾਰਗਿਲ ਤੇ ਲੇਹ- ਦੋ ਜ਼ਿਲ੍ਹੇ ਸ਼ਾਮਿਲ ਹਨ ਤੇ ਬਾਕੀ ਸਾਬਕਾ ਜੰਮੂ-ਕਸ਼ਮੀਰ ਰਾਜ ਜੰਮੂ-ਕਸ਼ਮੀਰ ਦੇ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੈ। 1947 ਵਿੱਚ, ਪੁਰਾਣੇ ਜੰਮੂ ਤੇ ਕਸ਼ਮੀਰ ਸੂਬੇ ਵਿੱਚ ਹੇਠ ਲਿਖੇ 14 ਜ਼ਿਲ੍ਹੇ ਸਨ- ਕਠੂਆ, ਜੰਮੂ, ਊਧਮਪੁਰ, ਰਿਆਸੀ, ਅਨੰਤਨਾਗ, ਬਾਰਾਮੂਲਾ, ਪੁੰਛ, ਮੀਰਪੁਰ, ਮੁਜ਼ਫਰਾਬਾਦ, ਲੇਹ ਤੇ ਲੱਦਾਖ, ਗਿਲਗਿਤ, ਗਿਲਗਿਤ ਵਜ਼ਾਰਤ, ਚਿਲਹਾਸ।