ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਵਧਦੀ ਗਿਣਤੀ ਦੌਰਾਨ ਬੁੱਧਵਾਰ ਤੋਂ ਅਨਲੌਕ-2.0 ਦਾ ਆਗਾਜ਼ ਹੋ ਗਿਆ ਹੈ। ਭਾਰਤ ਸਰਕਾਰ ਵੱਲੋਂ ਇਸ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ 1 ਜੁਲਾਈ ਤੋਂ 31 ਜੁਲਾਈ ਤੱਕ ਜਾਰੀ ਰਹੇਗਾ। ਕੀ ਹਨ ਇਹ ਦਿਸ਼ਾ-ਨਿਰਦੇਸ਼...
- ਘਰੇਲੂ ਉਡਾਣਾਂ 'ਤੇ ਸਪੈਸ਼ਲ ਟ੍ਰੇਨਾਂ ਵਿੱਚ ਇਜਾਫ਼ਾ ਹੋ ਸਕਦਾ ਹੈ।
- ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁਲ੍ਹਣਗੇ।
- ਸ਼ਰਾਬ ਦੇ ਠੇਕੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁਲ੍ਹਣਗੇ।
- ਰੋਸਟੈਰੇਂਟ ਤੇ ਹੋਟਲ ਰਾਤ 9 ਵਜੇ ਤੱਕ ਖੁਲ੍ਹਣਗੇ।
- ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਰਾਤ 8 ਵਜੇ ਤੱਕ ਖੁਲ੍ਹਣਗੀਆਂ।
- ਹੁਣ ਰਾਤ 10 ਵਜੇ ਤੱਕ ਖੁਲ੍ਹ ਸਕਦੀਆਂ ਨੇ ਦੁਕਾਨਾਂ।
- ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ। ਪਹਿਲਾਂ ਇਹ ਸਮਾਂ 9 ਤੋਂ 5 ਵਜੇ ਤੱਕ ਸੀ।
- ਦੁਕਾਨਾਂ ਵਿੱਚ 5 ਤੋਂ ਵੱਧ ਲੋਕ ਵੀ ਇਕੱਠੇ ਹੋ ਸਕਦੇ ਹਨ ਪਰ ਇਸ ਦੇ ਲਈ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
- 15 ਜੁਲਾਈ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਟ੍ਰੇਨਿੰਗ ਇੰਸਟੀਚਿਊਟ ਵਿੱਚ ਕੰਮਕਾਜ ਸ਼ੁਰੂ ਹੋਵੇਗਾ।