ਨਵੀਂ ਦਿੱਲੀ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਵਜੋਂ ਰੇਲਵੇ ਵੱਲੋਂ ਦਿੱਲੀ-ਲੋਹੀਆਂ ਖ਼ਾਸ-ਨਿਊ ਦਿੱਲੀ ਇੰਟਰਸਿਟੀ ਐਕਸਪ੍ਰੈਸ ਦਾ ਨਾਂਅ ਬਦਲ ਕੇ 'ਸਰਬਤ ਦਾ ਭਲਾ ਐਕਸਪ੍ਰੈਸ' ਰੱਖ ਦਿੱਤਾ ਗਿਆ ਹੈ। ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਕੇਂਦਰੀ ਮੰਤਰੀ ਹਰਸ਼ ਵਰਧਨ ਅਤੇ ਹਰਸਿਮਰਤ ਕੌਰ ਬਾਦਲ ਨੇ ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ‘ਸਰਬੱਤ ਦਾ ਭਲਾ ਐਕਸਪ੍ਰੈਸ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੀਯੂਸ਼ ਗੋਇਲ ਨੇ 'ਸਰਬੱਤ ਦਾ ਭਲਾ ਐਕਸਪ੍ਰੈਸ' ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ - ਸਰਬੱਤ ਦਾ ਭਲਾ ਐਕਸਪ੍ਰੈਸ
ਨਵੀਂ ਦਿੱਲੀ-ਲੁਧਿਆਣਾ ਇੰਟਰਸਿਟੀ ਹੁਣ ਸਰਬਤ ਦਾ ਭੱਲਾ ਐਕਸਪ੍ਰੈਸ ਦੇ ਤੌਰ 'ਤੇ ਜਾਣੀ ਜਾਵੇਗੀ। ਰੇਲ ਮੰਤਰੀ ਵੱਲੋਂ ਇਸ ਟਰੇਨ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ ਹੈ।
ਨਵੀਂ ਦਿੱਲੀ-ਲੁਧਿਆਣਾ ਇੰਟਰਸਿਟੀ ਹੁਣ ਸਰਬੱਤ ਦਾ ਭਲਾ ਐਕਸਪ੍ਰੈਸ ਦੇ ਤੌਰ 'ਤੇ ਜਾਣੀ ਜਾਵੇਗੀ ਅਤੇ ਇਹ ਪੰਜਾਬ ਦੇ ਲੋਹੀਆਂ ਖ਼ਾਸ ਤਕ ਚੱਲੇਗੀ। ਟਰੇਨ ਦਾ ਨਾਂਅ ਬਦਲ ਕੇ ‘ਸਰਬੱਤ ਦਾ ਭਲਾ ਐਕਸਪ੍ਰੈਸ’ ਰੱਖਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ।
ਹਰਸਿਮਰਤ ਬਾਦਲ ਨੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਲਈ ਇੱਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਅਤੇ ਸੁਝਾਅ ਦਿੱਤਾ ਸੀ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ ਨਾਂਅ ‘ਸਰਬੱਤ ਦਾ ਭਲਾ ਐਕਸਪ੍ਰੈਸ’ ਰੱਖਿਆ ਜਾਵੇ।ਹਰਸਿਮਰਤ ਬਾਦਲ ਨੇ ਕਿਹਾ ਕਿ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਹੈ ਅਤੇ ਰੇਲ ਗੱਡੀ ਦਾ ਇਹ ਨਾਂਅ ਰੱਖਣ ਨਾਲ ਗੁਰੂ ਸਾਹਿਬ ਦਾ ਸੰਦੇਸ਼ ਹੋਰ ਵੀ ਦੂਰ-ਦੁਰਾਡੇ ਤੱਕ ਫੈਲੇਗਾ।
ਇਹ ਵੀ ਪੜੋ- ਇਹ ਮੇਰਾ ਪੰਜਾਬ: ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾਇਆ ਪਰਿਵਾਰ, ਫਿਰ ਵੀ ਸਿਦਕ ਨਾ ਡੋਲਿਆ