ਸ੍ਰੀਨਗਰ: ਲੈਫ਼ਟੀਨੈਂਟ ਜਨਰਲ ਐਮ ਵੀ ਸੁਚਿੰਦਰਾ ਕੁਮਾਰ ਨੇ ਸੈਨਾ ਦੀ 16ਵੀਂ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਦਾ ਕਾਰਜਭਾਰ ਸੰਭਾਲ ਲਿਆ ਹੈ। ਫ਼ੌਜ ਦੀ 16ਵੀਂ ਕੋਰ ਨੂੰ ਵਾਈਟ ਨਾਈਟ ਕੋਰ ਵੀ ਕਿਹਾ ਜਾਂਦਾ ਹੈ। ਇਹ ਜਾਣਕਾਰੀ ਰੱਖਿਆ ਬੁਲਾਰੇ ਨੇ ਦਿੱਤੀ।
ਲੈਫ਼ਟੀਨੈਂਟ ਜਨਰਲ ਐਮਵੀ ਸੁਚਿੰਦਰਾ ਨੇ ਸੰਭਾਲੀ ਜੰਮੂ ਵਿੱਚ 16ਵੀਂ ਕੋਰ ਦੀ ਕਮਾਨ - indian army
ਲੈਫ਼ਟੀਨੈਂਟ ਜਨਰਲ ਐਮਵੀ ਸੁਚਿੰਦਰਾ ਕੁਮਾਰ ਨੇ ਲੈਫ਼ਟੀਨੈਂਟ ਜਨਰਲ ਹਰਸ਼ ਗੁਪਤਾ ਦੀ ਥਾਂ ਲੈ ਕੇ ਫ਼ੌਜ ਦੀ 16ਵੀਂ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਦਾ ਕਾਰਜਭਾਰ ਸੰਭਾਲ ਲਿਆ ਹੈ।
ਲੈਫ਼ਟੀਨੈਂਟ ਜਨਰਲ ਐਮਵੀ ਸੁਚਿੰਦਰਾ ਕੁਮਾਰ ਨੇ ਲੈਫ਼ਟੀਨੈਂਟ ਜਨਰਲ ਹਰਸ਼ ਗੁਪਤਾ ਦੀ ਥਾਂ ਲਈ ਹੈ। ਲੈਫ਼ਟੀਨੈਂਟ ਜਨਰਲ ਕੁਮਾਰ ਨੇ ਕਿਹਾ ਕਿ ਅਜਿਹੇ ਕੋਰ ਦੀ ਕਮਾਂਡ ਸੰਭਾਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ, ਜਿਸਦਾ ਜੰਮੂ-ਕਸ਼ਮੀਰ ਦਾ ਅਮੀਰ ਇਤਿਹਾਸ ਹੈ। ਬੁਲਾਰੇ ਨੇ ਦੱਸਿਆ ਕਿ ਲੈਫ਼ਟੀਨੈਂਟ ਜਨਰਲ ਕੁਮਾਰ ਨੇ ਸਾਰੇ ਫ਼ੌਜਾਂ ਅਤੇ ਅਧਿਕਾਰੀਆਂ ਨੂੰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਕੰਮ ਕਰਦੇ ਰਹਿਣ ਦਾ ਸੱਦਾ ਦਿੱਤਾ। ਲੈਫ਼ਟੀਨੈਂਟ ਜਨਰਲ ਕੁਮਾਰ ਨੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਿਵਲ ਪ੍ਰਸ਼ਾਸਨ ਅਤੇ ਅਰਧ ਸੈਨਿਕ ਬਲਾਂ ਦੇ ਨਾਲ ਤਾਲਮੇਲ ਰੱਖਦੇ ਹੋਏ ਦੁਸ਼ਮਣ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਹਮੇਸ਼ਾਂ ਲਈ ਅਸਫਲ ਬਣਾਉਣ ਲਈ ਤਿਆਰ ਰਹਿਣ।
ਲੈਫ਼ਟੀਨੈਂਟ ਜਨਰਲ ਗੁਪਤਾ ਨੇ ਨਾਗਰੋਟਾ ਮਿਲਟਰੀ ਸਟੇਸ਼ਨ ਵਿੱਚ ਅਸ਼ਵਮੇਧ ਸ਼ੌਰੀਆ ਸਥਾਨ ਉੱਤੇ ਦੇਸ਼ ਦੀ ਸਰਵਉੱਚ ਕੁਰਬਾਨੀ ਦੇਣ ਵਾਲੇ ਸੈਨਿਕਾਂ ਦੀ ਯਾਦ ਵਿੱਚ ਮੱਥਾ ਟੇਕਿਆ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਉੱਤਮਤਾ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ।