ਨਵੀਂ ਦਿੱਲੀ: ਟੈਰਿਫ ਵਿੱਚ ਹੋਏ ਵਾਧੇ ਤੋਂ ਬਾਅਦ ਗਾਹਕ ਜ਼ਿਆਦਾ ਵੈਲੀਡਿਟੀ ਵਾਲੇ ਪਲਾਨ ਵੱਲ ਰੁਖ਼ ਕਰਨ ਲੱਗ ਗਏ ਹਨ। ਪਹਿਲਾਂ ਟੈਲੀਕਾਮ ਕੰਪਨੀਆਂ 299 ਰੁਪਏ ਪਲਾਨ ਵਿੱਚ ਲੱਗਭਗ 70 ਦਿਨਾਂ ਦੀ ਵੈਧਤਾ ਦਿੰਦੀਆਂ ਸਨ ਪਰ ਹੁਣ ਉਹ ਮਾਂ ਨਹੀਂ ਰਹੀ ਜੋ ਦੁੱਧ ਮੱਖਣੀ ਨਾਲ ਰੋਟੀ ਦਿੰਦੀ ਸੀ।
ਵੋਡਾਫ਼ੋਨ-ਆਈਡਿਆ 379 ਰੁਪਏ ਅਤੇ ਰਿਲਾਇਸ ਜੀਓ 239 ਰੁਪਏ ਵਿੱਚ 84 ਦਿਨਾਂ ਦੀ ਵੈਧਤਾ ਦੇ ਰਹੇ ਹਨ। ਏਅਰਟੈੱਲ 399 ਰੁਪਏ ਵਿੱਚ 56 ਦਿਨਾਂ ਦੀ ਵੈਲੀਡਿਟੀ ਦਿੰਦਾ ਹੈ।
Reliance JIo ਦਾ 399 ਵਾਲਾ ਪਲਾਨ
ਰਿਲਾਇਸ ਜੀਓ ਦੇ 329 ਰੁਪਏ ਵਾਲੇ ਪਲਾਨ ਵਿੱਚ ਜੀਓ ਤੋ ਜੀਓ ਦੀ ਮੁਫ਼ਤ ਕਾਲਿੰਗ ਮਿਲਦੀ ਹੈ। ਹੋਰ ਨੈਟਵਰਕ ਤੇ ਕਾਲਿੰਗ ਲਈ 3000 ਗ਼ੈਰ ਜੀਓ ਮਿਨਟ ਮਿਲਦੇ ਹਨ। ਇਸ ਤੋਂ ਇਲਾਵਾ ਕੁੱਲ 6 ਜੀਬੀ ਡੇਟਾ ਅਤੇ 1000 ਮੈਸੇਜ਼ ਦੀ ਸੁਵਿਧਾ ਦਿੱਤੀ ਗਈ ਹੈ। ਪਲਾਨ ਵਿੱਚ ਜੀਓ ਐਪਸ ਦੇ ਮੁਫ਼ਤ ਸਬਸਕ੍ਰਿਪਸ਼ਨ ਦੇ ਨਾਲ 84 ਦਿਨਾਂ ਦੀ ਵੈਧਤਾ ਮਿਲਦੀ ਹੈ।