ਪੰਜਾਬ

punjab

ETV Bharat / bharat

ਡਰੱਗ ਰੱਖਣ ਦੇ ਮਾਮਲੇ 'ਚ ਨੇਸ ਵਾਡੀਆ ਨੂੰ 2 ਸਾਲ ਦੀ ਸਜ਼ਾ - jail for possession of drugs

ਕਾਰੋਬਾਰੀ ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ 'ਚ ਜਪਾਨ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਉਸ ਕੋਲੋਂ 25 ਗ੍ਰਾਮ ਕੈਨੇਬਿਸ ਰੇਜਿਨ ਮਿਲੀ ਸੀ।

ਫ਼ਾਈਲ ਫ਼ੋਟੋ।

By

Published : Apr 30, 2019, 2:31 PM IST

ਟੋਕਿਓ: ਆਈਪੀਐੱਲ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਕੋ-ਆਨਰ ਨੇਸ ਵਾਡੀਆ ਨੂੰ ਜਪਾਨ ਦੀ ਅਦਾਲਤ ਨੇ ਡਰੱਗ ਰੱਖਣ ਦੇ ਮਾਮਲੇ 'ਚ 2 ਸਾਲ ਦੀ ਸਜ਼ਾ ਸੁਣਾਈ ਹੈ। ਵਾਡੀਆ ਨੂੰ ਇਸੇ ਸਾਲ ਮਾਰਚ ਦੇ ਸ਼ੁਰੂ 'ਚ ਉੱਤਰੀ ਜਾਪਾਨੀ ਟਾਪੂ ਹੋਕਾਈਡੋ ਦੇ ਨਿਊ ਚਿਟੋਜ਼ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਨੇਸ ਵਾਡੀਆ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਕੋਲੋਂ ਲਗਭਗ 25 ਗ੍ਰਾਮ ਡਰੱਗ ਮਿਲੀ ਸੀ। ਸਨਿਫਰ ਡੌਗ ਨੇ ਵਾਡੀਆ ਨੂੰ ਲੈ ਕੇ ਨਿਊ ਚਿਟੋਜ਼ ਕਸਟਮ ਅਫਸਰਾਂ ਨੂੰ ਅਲਰਟ ਕੀਤਾ ਸੀ। ਜਦੋਂ ਉਨ੍ਹਾਂ ਵਾਡੀਆ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿੱਚੋਂ ਲਗਭਗ 25 ਗ੍ਰਾਮ ਕੈਨੇਬਿਸ ਰੇਜਿਨ ਮਿਲੀ ਸੀ।

ਦੱਸ ਦਈਏ ਕਿ 47 ਸਾਲਾ ਨੇਸ ਵਾਡੀਆ ਦੇ ਬਾਲੀਵੁੱਡ ਅਦਾਕਾਰਾ ਪ੍ਰਿਤੀ ਜਿੰਟਾ ਨਾਲ ਲੰਮੇ ਸਮੇਂ ਤੱਕ ਸਬੰਧ ਰਹੇ ਹਨ। ਇਸ ਤੋਂ ਬਾਅਦ 2014 'ਚ ਆਈਪੀਐੱਲ ਦੌਰਾਨ ਪ੍ਰੀਤੀ ਜਿੰਟਾ ਨੇ ਉਸ 'ਤੇ ਛੇੜਛਾੜ ਦੇ ਦੋਸ਼ ਲਗਾਏ ਸਨ ਤੇ ਇਹ ਮਾਮਲਾ ਕਾਫ਼ੀ ਚਰਚਾ 'ਚ ਰਿਹਾ ਸੀ।

ABOUT THE AUTHOR

...view details