ਹੈਦਰਾਬਾਦ: ਸਾਬਕਾ ਭਾਰਤੀ ਦਿੱਗਜ ਕਪਤਾਨ ਸੌਰਵ ਗਾਂਗੁਲੀ ਨੂੰ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਲਈ ਚੁਣੇ ਜਾਣ ਦਾ ਫੈਸਲਾ ਲਿਆ ਗਿਆ ਹੈ, ਅਤੇ ਉਨ੍ਹਾਂ ਦੀ ਨਵੀਂ ਟੀਮ ਵੀ ਪੂਰੀ ਤਰ੍ਹਾਂ ਤਿਆਰ ਦਿਖਾਈ ਦਿੰਦੀ ਹੈ, ਜਿਸ ਦੇ 'ਚ ਜੈ ਸ਼ਾਹ, ਅਰੁਣ ਧੂਮਲ, ਮਹਿਮ ਵਰਮਾ, ਬ੍ਰਿਜੇਸ਼ ਪਟੇਲ ਅਤੇ ਜੈਦੇਵ ਸ਼ਾਹ ਸਮੇਤ ਨਾਮ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਸ ਟੀਮ ਦੀ ਚੋਣ ਪੂਰੀ ਚੋਣ ਪ੍ਰਣਾਲੀ ਦੇ ਤਹਿਤ ਕੀਤੀ ਗਈ ਹੈ, ਪਰ ਇਨ੍ਹਾਂ ਸਾਰੇ ਨਾ ਦੀ ਮੋਹਰ ਲੱਗਣ ਤੋਂ ਬਾਅਦ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਇਸ ਨਵੀਂ ਟੀਮ ਵਿੱਚ ਸਾਬਕਾ ਪ੍ਰਬੰਧਕਾ ਦੇ ਬਹੁਤ ਸਾਰੇ ਰਿਸ਼ਤੇਦਾਰਾਂ ਦੇ ਨਾਅ ਹਨ। ਜਿਸ ਤਰ੍ਹਾਂ ਸਾਬਕਾ ਪ੍ਰਧਾਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਛੋਟਾ ਭਰਾ ਅਰੁਣ ਧੂਮਲ ਖਜ਼ਾਨਚੀ ਦਾ ਅਹੁਦਾ ਸੰਭਾਲਣਗੇ, ਉਸੇ ਤਰ੍ਹਾਂ ਗ੍ਰਹਿ ਮੰਤਰੀ ਅਤੇ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ, ਸਕੱਤਰ ਹੋਣਗੇ, ਜਦੋਂ ਕਿ ਬੀਸੀਸੀਆਈ ਦੇ ਅਗਲੇ ਸੰਯੁਕਤ ਸਕੱਤਰ, ਜੈਦੇਵ ਸ਼ਾਹ, ਬੀਸੀਸੀਆਈ ਦੇ ਸਾਬਕਾ ਸੈਕਟਰੀ ਨਿਰੰਜਨ ਸ਼ਾਹ ਦਾ ਪੁੱਤਰ ਹੈ। ਇਹ ਸਾਰੇ ਨਾਅ ਕਿਸੇ ਨਾ ਕਿਸੇ ਸਾਬਕਾ ਅਧਿਕਾਰੀ ਨਾਲ ਜੁੜੇ ਹੋਏ ਹਨ।