ਸੀਤਾਮਢੀ: ਬਿਹਾਰ ਦੇ ਸੀਤਾਮਢੀ ਜ਼ਿਲ੍ਹੇ ਵਿੱਚ ਨੇਪਾਲ ਪੁਲਿਸ ਨੇ ਇੱਕ ਭਾਰਤੀ ਨੂੰ ਬੰਧਕ ਬਣਾ ਲਿਆ ਸੀ, ਜਿਸ ਨੂੰ ਹੁਣ ਰਿਹਾਅ ਕਰ ਦਿੱਤਾ ਹੈ। ਵਿਅਕਤੀ ਦਾ ਨਾਮ ਲਗਨ ਰਾਏ ਹੈ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੀਤਾਮਢੀ ‘ਚ ਭਾਰਤ-ਨੇਪਾਲ ਸਰਹੱਦ ਦਰਮਿਆਨ ਚੱਲ ਰਹੇ ਤਣਾਅ ਦੇ ਵਿਚਕਾਰ ਨੇਪਾਲ ਪੁਲਿਸ ਮੁਲਾਜ਼ਮਾਂ ਨੇ ਭਾਰਤੀਆਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ।
ਇਸ ਫਾਇਰਿੰਗ ਵਿੱਚ 4 ਭਾਰਤੀਆਂ ਨੂੰ ਗੋਲੀ ਲੱਗੀ ਸੀ। ਇਸ ਘਟਨਾ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ ਸੀ ਜਦੋਂ ਕਿ ਇੱਕ ਭਾਰਤੀ ਨੂੰ ਨੇਪਾਲੀ ਫੌਜੀਆਂ ਨੇ ਕਾਬੂ ਕਰ ਲਿਆ ਸੀ। ਦੂਜੇ 2 ਵਿਅਕਤੀਆਂ ਦਾ ਇਲਾਜ ਨਿੱਜੀ ਹਸਪਤਾਲਾਂ ਵਿੱਚ ਜਾਰੀ ਹੈ।
ਇਹ ਵੀ ਪੜ੍ਹੋ: ਰਾਤ 9 ਤੋਂ ਸਵੇਰੇ 5 ਵਜੇ ਤੱਕ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ, ਬੱਸ ਤੇ ਟਰੱਕ ਚੱਲਣਗੇ : ਗ੍ਰਹਿ ਮੰਤਰਾਲੇ
ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਨੇਪਾਲ ਪੁਲਿਸ ਦੇ ਖ਼ਿਲਾਫ਼ ਇਸ ਕਤਲ ਲਈ ਸੋਨਵਰਸ਼ਾ ਥਾਣੇ ਨੂੰ ਦਰਖ਼ਾਸਤ ਦਿੱਤੀ ਹੈ।