ਪੰਜਾਬ

punjab

ETV Bharat / bharat

ਨੇਪਾਲ ਨੇ ਭਾਰਤੀ ਸਰਹੱਦ 'ਤੇ ਸਥਿਤ ਆਪਣੀਆਂ ਦੋ ਚੌਕੀਆਂ ਨੂੰ ਕੀਤਾ ਬੰਦ - nepal communist party

ਨੇਪਾਲ ਨੇ ਕਾਲਾਪਾਣੀ-ਲਿਪੁਲੇਖ ਮੁੱਦੇ ਉੱਤੇ ਭਾਰਤ ਦੇ ਨਾਲ ਆਪਣੇ ਸਬੰਧਾਂ ਵਿੱਚ ਜਾਰੀ ਤਨਾਅ ਦੇ ਵਿਚਕਾਰ ਦਾਰਚੂਲਾ ਵਿੱਚ ਖੋਲ੍ਹੀ ਗਈ ਆਪਣੀ 6 ਸਰਹੱਦੀ ਚੌਕੀਆਂ ਵਿੱਚੋਂ 2 ਨੂੰ ਬੰਦ ਕਰ ਦਿੱਤਾ ਹੈ। ਦਾਰਚੂਲਾ (ਪਿਥੌਰਾਗੜ੍ਹ) ਦੇ ਉਪ ਜ਼ਿਲ੍ਹਾ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਨੇਪਾਲ ਨੇ ਭਾਰਤੀ ਸਰਹੱਦ 'ਤੇ ਸਥਿਤ ਆਪਣੀਆਂ ਦੋ ਚੌਕੀਆਂ ਨੂੰ ਕੀਤਾ ਬੰਦ
ਨੇਪਾਲ ਨੇ ਭਾਰਤੀ ਸਰਹੱਦ 'ਤੇ ਸਥਿਤ ਆਪਣੀਆਂ ਦੋ ਚੌਕੀਆਂ ਨੂੰ ਕੀਤਾ ਬੰਦ

By

Published : Jul 7, 2020, 1:14 AM IST

ਪਿਥੌਰਾਗੜ੍ਹ: ਨੇਪਾਲ ਨੇ ਕਾਲਾਪਾਣੀ-ਲਿਪੁਲੇਖ ਮੁੱਦੇ ਉੱਤੇ ਭਾਰਤ ਦੇ ਨਾਲ ਆਪਣੇ ਸਬੰਧਾਂ ਵਿੱਚ ਜਾਰੀ ਤਨਾਅ ਦੇ ਵਿਚਕਾਰ ਦਾਰਚੂਲਾ ਵਿੱਚ ਖੋਲ੍ਹੀਆਂ ਗਈਆਂ ਆਪਣੀ 6 ਸਰਹੱਦੀ ਚੌਕੀਆਂ ਵਿੱਚੋਂ 2 ਨੂੰ ਬੰਦ ਕਰ ਦਿੱਤਾ ਹੈ।

ਧਾਰਚੂਲਾ (ਪਿਥੌਰਾਗੜ੍ਹ) ਦੇ ਉਪ ਜ਼ਿਲ੍ਹਾ ਅਧਿਕਾਰੀ ਏ.ਕੇ. ਸ਼ੁਕਲਾ ਨੇ ਸੋਮਵਾਰ ਨੂੰ ਨੇਪਾਲ ਪੁਲਿਸ ਨੇ ਇੱਕ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਉੱਕੂ ਅਤੇ ਬਲਾਰਾ ਵਿੱਚ ਸਰਹੱਦੀ ਚੌਕੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ੁਕਲਾ ਨੇ ਨੇਪਾਲੀ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਬਾਕੂ, ਬੁਰਕਿਲ ਅਤੇ ਵਿਨਾਇਕ ਵਿੱਚ ਤਿੰਨ ਹੋਰ ਨੇਪਾਲੀ ਸਰਹੱਦੀ ਚੌਕੀਆਂ ਵੀ ਬੰਦ ਹੋਣ ਦੀ ਪ੍ਰਕਿਰਿਆ ਵਿੱਚ ਹਨ।

ਉਨ੍ਹਾਂ ਨੇ ਕਿਹਾ ਕਿ ਉੱਕੂ ਅਤੇ ਬਲਾਰਾ ਵਿੱਚ 2 ਸਰਹੱਦੀ ਚੌਕੀਆਂ ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਉੱਤੇ ਬੰਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਸਥਿਤੀ ਆਮ ਹੈ।

ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਾਲ ਵਿੱਚ ਨਵੀਂਨੀਕਰਨ ਕੀਤੀ ਗਈ ਚੰਗਰੂ ਸਰਹੱਦ ਚੌਕੀ ਨੂੰ ਹਾਲੇ ਵੀ ਜਾਰੀ ਰੱਖਿਆ ਜਾਵੇਗਾ।

ਨੇਪਾਲ ਨੇ ਆਪਣੇ ਨਵੇਂ ਰਾਜਨੀਤਿਕ ਨਕਸ਼ੇ ਵਿੱਚ ਉੱਤਰਾਖੰਡ ਨਾਲ ਲੱਗਦੀ ਸਰਹੱਦ ਉੱਤੇ ਭਾਰਤੀ ਖੇਤਰ ਵਿੱਚ ਸਥਿਤ ਕਾਲਾਪਾਣੀ, ਲਿਪੁਲੇਖ ਅਤੇ ਲਿੰਪਿਆਧੁਰਾ ਨੂੰ ਨੇਪਾਲੀ ਭੂਗੋਲ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਭਾਰਤ-ਨੇਪਾਲ ਸਬੰਧਾਂ ਵਿੱਚ ਆਏ ਤਨਾਅ ਦੇ ਵਿਚਕਾਰ ਇਨ੍ਹਾਂ ਸਰਹੱਦੀ ਚੌਕੀਆਂ ਨੂੰ ਦਾਰਚੂਲਾ (ਨੇਪਾਲੀ ਖੇਤਰ) ਵਿੱਚ ਸਥਾਪਿਤ ਕੀਤਾ ਗਿਆ ਸੀ।

ਭਾਰਤ-ਨੇਪਾਲ ਸਬੰਧਾਂ ਦੇ ਜਾਣਕਾਰੀ ਅਤੇ ਕੁਮਾਉਂ ਯੂਨੀਵਰਸਿਟੀ ਵਿੱਚ ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਰਹੇ ਐੱਲ.ਐੱਲ. ਵਰਮਾ ਨੇ ਕਿਹਾ ਕਿ ਭਾਰਤ ਦੇ ਨਾਲ ਆਪਣੀ ਸਰਹੱਦ ਉੱਤੇ ਚੌਕੀਆਂ ਨੂੰ ਬੰਦ ਕਰਨ ਦਾ ਨੇਪਾਲ ਦਾ ਫ਼ੈਸਲਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਨੇਪਾਲ ਕਮਿਊਨਿਸਟ ਪਾਰਟੀ ਤੋਂ ਢਿੱਲੀ ਹੁੰਦੀ ਪਕੜ ਦਾ ਨਤੀਜਾ ਲੱਗਦਾ ਹੈ।

ABOUT THE AUTHOR

...view details