ਨਵੀਂ ਦਿੱਲੀ: ਐਨਟੀਏ ਭਾਵ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਸੂਚਨਾ ਅਨੁਸਾਰ ਨੀਟ 2020 ਦੇ ਦਾਖ਼ਲਾ ਪੱਤਰ ਛੇਤੀ ਹੀ ਜਾਰੀ ਕੀਤੇ ਜਾਣਗੇ। ਪ੍ਰੀਖਿਆ ਅਥਾਰਿਟੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਮੈਡੀਕਲ ਉਮੀਦਵਾਰਾਂ ਨੂੰ ਵੀ ਸੱਦਾ ਪੱਤਰ ਵਿੱਚ ਉਨ੍ਹਾਂ ਦੀ ਚੋਣ ਤਹਿਤ ਪਹਿਲ ਦੇ ਆਧਾਰ 'ਤੇ ਪ੍ਰੀਖਿਆ ਕੇਂਦਰ ਦਿੱਤੇ ਗਏ ਹਨ।
ਨੀਟ 2020 ਦੇ ਦਾਖ਼ਲਾ ਪੱਤਰ ਉਮੀਦਵਾਰਾਂ ਵੱਲੋਂ ਚੁੱਕੀਆਂ ਗਈਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਜਾਵੇਗਾ।
ਜਿਹੜੇ ਉਮੀਦਵਾਰ ਨੀਟ 2020 ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਹਨ, ਉਹ ਅਧਿਕਾਰਤ ਵੈਬਸਾਈਟ nta.ac.in 'ਤੇ ਲਾਗ-ਇੰਨ ਕਰਕੇ ਐਨਟੀਏ ਵੱਲੋਂ ਜਾਰੀ ਸੂਚਨਾ ਨੂੰ ਵੀ ਪੜ੍ਹ ਸਕਦੇ ਹਨ। https://data.nta.ac.in/Download/Notice/Notice_20200820173254.pdf
ਉਮੀਦਵਾਰਾਂ ਨੂੰ ਦਿੱਤੇ ਪ੍ਰੀਖਿਆ ਕੇਂਦਰ
ਨੀਟ 2020 ਦਾਖ਼ਲਾ ਪੱਤਰ ਛੇਤੀ ਹੀ ਐਨਟੀਏ ਵੱਲੋਂ ਜਾਰੀ ਕੀਤੇ ਜਾਣ ਦੀ ਪੁਸ਼ਟੀ ਤੋਂ ਬਾਅਦ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਹਿਰਾਂ ਦੇ ਦਿੱਤੇ ਕੇਂਦਰਾਂ ਦੀ ਸੂਚੀ ਐਨਟੀਏ ਦੀ ਵੈਬਸਾਈਟ 'ਤੇ ਦਿੱਤੀ ਜਾ ਰਹੀ ਹੈ। 2020 ਦੇ ਸੈਸ਼ਨ ਲਈ ਕੋਵਿਡ-19 ਮਹਾਂਮਾਰੀ ਕਾਰਨ ਮੈਡੀਕਲ ਦਾਖ਼ਲਾ ਪ੍ਰੀਖਿਆ ਵਿੱਚ ਕਾਫੀ ਦੇਰੀ ਹੋਈ ਹੈ। ਅਜਿਹੇ ਵਿੱਚ ਉਮੀਦਵਾਰਾਂ ਦੀ ਸਹੂਲਤ ਲਈ ਪ੍ਰੀਖਿਆ ਕੇਂਦਰ ਬਦਲਣ ਦੀ ਚੋਣ ਦਿੱਤੀ ਗਈ ਸੀ। ਉਨ੍ਹਾਂ ਬਦਲਾਵਾਂ ਦੇ ਅਨੁਸਾਰ ਏਜੰਸੀ ਨੇ ਸ਼ਹਿਰਾਂ ਸਬੰਧੀ ਜਾਣਕਾਰੀ ntaneet.nic.in ਰਾਹੀਂ ਆਨਾਈਨ ਪ੍ਰਕਾਸ਼ਿਤ ਕੀਤੀ ਹੈ।
ਐਨਟੀਏ 2020 ਸਹਾਇਤਾ ਨੰਬਰ
ਨੀਟ 2020 ਮੈਡੀਕਲ ਦਾਖ਼ਲਾ ਪ੍ਰੀਖਿਆ 13 ਸਤੰਬਰ ਨੂੰ ਹੋਣੀ ਹੈ। ਉਮੀਦਵਾਰਾਂ ਕੋਲ ਦਿਸ਼ਾ-ਨਿਰਦੇਸ਼ਾਂ ਅਤੇ ਐਸਓਪੀ ਸਬੰਧੀ ਕਈ ਸਵਾਲ ਹਨ, ਜਿਨ੍ਹਾਂ ਦਾ ਪ੍ਰੀਖਣ ਕਰਨ ਲਈ ਉਨ੍ਹਾਂ ਵੱਲੋਂ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ। ਅਜਿਹੇ ਸਾਰੇ ਸਵਾਲਾਂ ਦੇ ਹੱਲ ਲਈ ਹੈਲਪਲਾਈਨ ਸਥਾਪਿਤ ਕੀਤੀ ਗਈ ਹੈ, ਜਿਹੜੀ ਉਮੀਦਵਾਰਾਂ ਨੂੰ ਸਵਾਲਾਂ ਦਾ ਜਵਾਬ ਦੇਵੇਗੀ। ਨੀਟ 2020 ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰ ਹੈਲਪਲਾਈਨ ਰਾਹੀਂ ਪਹੁੰਚ ਸਕਦੇ ਹਨ।
ਸਹਾਇਤਾ ਨੰਬਰ: 8287471852, 8178359845, 9650173668, 9599676953 और 8882356803
ਈਮੇਲ ਸਹਾਇਤਾ: neet@nta.ac.in