ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਕਾਂਗਰਸ ਪਾਰਟੀ ਵਿੱਚ ਜਿਹੜੀ ਵੀ ਗਲਤਫਹਿਮੀ ਆਈ ਹੈ, ਉਸ ਨੂੰ ਦੇਸ਼, ਸੂਬੇ, ਲੋਕਾਂ ਦੇ ਹਿੱਤ ਅਤੇ ਲੋਕਤੰਤਰ ਦੇ ਹਿੱਤ ਵਿੱਚ ਮੁਆਫ ਕਰਨ ਅਤੇ ਭੁੱਲਣ ਦੀ ਲੋੜ ਹੈ।
ਗਹਿਲੋਤ ਨੇ ਇੱਕ ਟਵੀਟ ਵਿੱਚ ਕਿਹਾ, "ਕਾਂਗਰਸ ਪਾਰਟੀ ਦਾ ਸੰਘਰਸ਼ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੋਕਤੰਤਰ ਨੂੰ ਬਚਾਉਣ ਦਾ ਹੈ। ਪਿਛਲੇ ਇੱਕ ਮਹੀਨੇ ਵਿੱਚ ਕਾਂਗਰਸ ਪਾਰਟੀ ਵਿੱਚ ਜਿਹੜੀ ਵੀ ਗਲਤਫਹਿਮੀ ਆਈ ਹੈ, ਉਸ ਨੂੰ ਦੇਸ਼, ਸੂਬੇ, ਲੋਕਾਂ ਦੇ ਹਿੱਤ ਅਤੇ ਲੋਕਤੰਤਰ ਦੇ ਹਿੱਤ ਵਿੱਚ ਮੁਆਫ ਕਰਨ ਅਤੇ ਭੁੱਲਣ ਦੀ ਲੋੜ ਹੈ।"
ਉਨ੍ਹਾਂ ਕਿਹਾ “ਸਾਨੂੰ ਲੋਕਤੰਤਰ ਨੂੰ ਬਚਾਉਣ ਲਈ ਇਸ ਲੜਾਈ ਵਿੱਚ ਆਪਣੀ ਸਾਰੀ ਤਾਕਤ ਲਗਾਉਣੀ ਪਏਗੀ ਅਤੇ ਮੁਆਫ ਕਰਨ ਅਤੇ ਭੁੱਲਣ ਦੀ ਭਾਵਨਾ ਨਾਲ ਅੱਗੇ ਵਧਣਾ ਪਏਗਾ।"
ਗਹਿਲੋਤ ਨੇ ਅੱਗੇ ਕਿਹਾ ਕਿ ਮੁਆਫ ਕਰਨਾ ਅਤੇ ਭੁੱਲਣ ਦੀ ਭਾਵਨਾ ਨਾਲ ਲੋਕਤੰਤਰ ਨੂੰ ਬਚਾਉਣ ਦੀ ਪਹਿਲ ਹੋਣੀ ਚਾਹੀਦੀ ਹੈ। ਗਹਿਲੋਤ ਨੇ ਕਿਹਾ, "ਦੇਸ਼ ਵਿੱਚ ਇੱਕ-ਇੱਕ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਢਹਿ-ਢੇਰੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਤਰ੍ਹਾਂ ਕਰਨਾਟਕ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਸਰਕਾਰਾਂ ਡੇਗੀਆਂ ਗਈਆਂ ਹਨ।"
ਪਿਛਲੇ ਮਹੀਨੇ, ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਦੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਉਨ੍ਹਾਂ ਦੇ ਮਤਭੇਦ ਖੁੱਲ੍ਹ ਸਾਹਮਣੇ ਆਏ ਸਨ। ਜਿਸ ਨੇ ਰਾਜ ਵਿੱਚ ਇੱਕ ਰਾਜਨੀਤਿਕ ਸੰਕਟ ਪੈਦਾ ਕਰ ਦਿੱਤਾ ਸੀ।