ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਜੰਗ ਛਿੜੀ ਹੋਈ ਹੈ। ਇਸ ਦੌਰਾਨ ਅੱਜ ਸ਼ੁਕਰਵਾਰ ਨੂੰ ਦਿੱਲੀ ਨਗਰਪਾਲਿਕਾ ਪ੍ਰੀਸ਼ਦ ਨੇ ਇੱਕ ਹੋਰ ਸੁਰੱਖਿਆ ਦਾ ਕਦਮ ਅੱਗੇ ਵਧਾਇਆ ਹੈ। ਇਸ ਦੌਰਾਨ ਨਿਗਮ ਕਰਮਚਾਰੀਆਂ ਨੂੰ ਵੀ ਸੋਸ਼ਲ ਦੂਰੀ ਬਣਾਈ ਰੱਖਣ ਬਾਰੇ ਜਾਣਕਾਰੀ ਦਿੱਤੀ।
NDMC ਨੇ ਸੰਸਦ ਅਤੇ ਸਫ਼ਦਰਜੰਗ ਹਸਪਤਾਲ ਨੂੰ ਕੀਤਾ ਸੈਨੇਟਾਈਜ਼
ਨਵੀਂ ਦਿੱਲੀ ਵਿਖੇ ਮਿਉਂਸੀਪਲ ਕੌਂਸਲ ਨੇ ਕੋਰੋਨ ਵਾਇਰਸ ਨਾਲ ਸ਼ੁਰੂ ਹੋਈ ਲੜਾਈ ਵਿਚ ਇਕ ਹੋਰ ਪਹਿਲਕਦਮੀ ਕੀਤੀ ਹੈ। ਐਨਡੀਐਮਸੀ ਨੇ ਸੰਸਦ, ਸਫ਼ਦਰਜੰਗ ਹਸਪਤਾਲ ਅਤੇ ਪਾਲਿਕਾ ਦੀਆਂ ਸਾਰੀਆਂ ਇਮਾਰਤਾਂ ਦੀ ਸਵੱਛਤਾ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਸਭ ਨੂੰ ਸੈਨੇਟਾਇਜ਼ ਕੀਤਾ।
ਨਵੀਂ ਦਿੱਲੀ ਮਿਉਂਸੀਪਲ ਕੌਂਸਲ ਨੇ ਸੰਸਦ, ਸਫ਼ਦਰਜੰਗ ਹਸਪਤਾਲ, ਪਾਲਿਕਾ ਦੀਆਂ ਸਾਰੀਆਂ ਇਮਾਰਤਾਂ ਦੇ ਨਾਲ-ਨਾਲ ਸਾਰੇ ਜਨਤਕ ਪਖਾਨਿਆਂ ਨੂੰ ਸੈਨੇਟਾਇਜ਼ ਕਰਦਿਆਂ ਪੂਰੀ ਤਰ੍ਹਾਂ ਨਾਲ ਸਵੱਛ ਬਣਾਇਆ ਗਿਆ ਹੈ। ਇਸ ਤੋਂ ਬਾਅਦ ਹੁਣ ਨਵੀਂ ਦਿੱਲੀ ਮਿਉਂਸੀਪਲ ਕੌਂਸਲ ਨੇ ਆਪਣੇ ਖੇਤਰ ਦੀਆਂ ਹੋਰ ਥਾਂਵਾਂ ਨੂੰ ਵੀ ਇਸੇ ਤਰ੍ਹਾਂ ਸੈਨੇਟਾਇਜ਼ ਕਰਕੇ ਰੋਗਾਣੂਮੁਕਤ ਕਰੇਗੀ।
ਮਿਉਂਸੀਪਲ ਕੌਂਸਲ ਨੇ ਸਵੱਛਤਾ ਸੇਵਾ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਸਾਰੇ ਨਿੱਜੀ ਸੁਰੱਖਿਆ ਉਪਕਰਨ (PPE) ਪ੍ਰਦਾਨ ਕੀਤਾ ਹੋਇਆ ਹੈ। ਪਾਰਲੀਮੈਂਟ ਹਾਉਸ, ਸਫ਼ਦਰਜੰਗ ਹਸਪਤਾਲ, ਕੌਂਸਲ ਦੀਆਂ ਇਮਾਰਤਾਂ ਅਤੇ ਸਮੂਹ ਜਨਤਕ ਪਖਾਨਿਆਂ ਦੀਆਂ ਸਹੂਲਤਾਂ (ਪੀਟੀਯੂ) ਕੌਂਸਲ ਵਲੋਂ ਸਵੱਛ ਅਤੇ ਲਾਗ-ਰਹਿਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਕੰਮ ਨਵੀਂ ਦਿੱਲੀ ਖੇਤਰ ਦੀਆਂ ਹੋਰ ਇਮਾਰਤਾਂ ਅਤੇ ਕਈ ਹੋਰ ਕੈਂਪਸਾਂ ਵਿੱਚ ਵੀ ਹੋ ਰਹੇ ਹਨ।
ਇਹ ਵੀ ਪੜ੍ਹੋ: ਕੋਵਿਡ-19: ਦਰਬਾਰ ਸਾਹਿਬ ਦਾ ਵਿਹੜਾ ਹੋਇਆ ਸੁੰਨਸਾਨ