ਪੰਜਾਬ

punjab

ETV Bharat / bharat

ਭਾਰਤੀ ਸਟੇਟ ਬੈਂਕ ਦੀ ਇਮਾਰਤ 'ਚ ਲੱਗੀ ਅੱਗ - ndian state bank building fire

ਭਾਰਤੀ ਸਟੇਟ ਬੈਂਕ ਦੀ ਇਮਾਰਤ ਦੀ ਛੇਂਵੀ ਮੰਜ਼ਿਲ ਉਤੇ ਅੱਗ ਲੱਗ ਗਈ ਹੈ ਫ਼ਾਇਰ ਬ੍ਰਿਗੇਡ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਹਲੇ ਤੱਕ ਪਤਾ ਨਹੀ ਲੱਗ ਸਕਿਆ

state bank of india

By

Published : Jul 17, 2019, 5:23 PM IST

ਨਵੀ ਦਿੱਲੀ: ਭਾਰਤੀ ਸਟੇਟ ਬੈਂਕ ਦੀ ਇਮਾਰਤ 'ਚ ਬੁੱਧਵਾਰ ਨੂੰ ਛੇਵੀਂ ਮੰਜ਼ਿਲ ਉਤੇ ਅੱਗ ਲੱਗ ਗਈ। ਇਹ ਬੈਂਕ ਸੰਸਦ ਮਾਰਗ ਤੇ ਸਥਿਤ ਹੈ। ਫ਼ਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ।
ਫਾਇਰ ਬ੍ਰਿਗੇਡ ਵਿਭਾਗ ਦੇ ਅਨੁਸਾਰ ਉਨ੍ਹਾਂ ਨੂੰ ਸਵੇਰੇ ਅੱਠ ਵਜੇ ਦੇ ਕਰੀਬ ਅੱਗ ਲੱਗਣ ਬਾਰੇ ਪਤਾ ਲੱਗਿਆ ਸੀ, ਜਿਸ ਦੇ ਬਾਅਦ 7 ਫਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਜਾ ਕੇ ਅੱਗ ਤੇ ਕਾਬੂ ਪਾ ਲਿਆ।
ਫ਼ਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਘਟਨਾ ਵਿਚ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾਂ ਰਿਹਾ ਹੈ।

ABOUT THE AUTHOR

...view details