ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਕੈਬਿਨੇਟ ਦਾ ਵਿਸਥਾਰ ਤਾਂ ਹੋ ਗਿਆ, ਪਰ ਐਨਸੀਪੀ ਨੇਤਾ ਪ੍ਰਕਾਸ਼ ਸੋਲੰਕੀ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਵਿਧਾਇਕੀ ਤੋਂ ਆਪਣਾ ਅਸਤੀਫੇ ਦੇਣ ਦਾ ਮਨ ਬਣਾ ਚੁੱਕੇ ਹਨ। ਹਾਲਾਂਕਿ ਐਨਸੀਪੀ ਉਨ੍ਹਾਂ ਨੂੰ ਮਨਾਉਣ ਵਿੱਚ ਲੱਗੀ ਹੋਈ ਹੈ।
ਇਸ ਮਾਮਲੇ ਵਿੱਚ ਮਹਾਰਾਸ਼ਟਰ ਉਪ-ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਮੇਰਾ ਪ੍ਰਕਾਸ਼ ਸੋਲੰਕੀ ਨਾਲ ਸਿੱਧਾ ਸੰਪਰਕ ਨਹੀਂ ਹੋਇਆ ਹੈ, ਉਨ੍ਹਾਂ ਦੇ ਭਰਾ ਨਾਲ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ 'ਤੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ।
ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸੋਲੰਕੀ ਨੇ ਕਿਹਾ, "ਮੈਂ ਮੰਗਲਵਾਰ ਨੂੰ ਅਸਤੀਫਾ ਦੇਣ ਜਾ ਰਿਹਾ ਹਾਂ ਅਤੇ ਹੁਣ ਰਾਜਨੀਤੀ ਤੋਂ ਦੂਰ ਰਹਾਂਗਾ।" ਵਿਧਾਇਕ ਨੇ ਅੱਗੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਕਿਸੇ ਵੀ ਆਗੂ ਤੋਂ ਨਾਖੁਸ਼ ਨਹੀਂ ਹਨ।
ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਮੰਤਰੀ ਮੰਡਲ ਦੇ ਵਿਸਤਾਰ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦੇ ਕਈ ਨੇਤਾ ਨਾਰਾਜ਼ ਦੱਸੇ ਜਾ ਰਹੇ ਹਨ।
ਰਿਪੋਰਟਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਰਾਜ ਨੇਤਾ ਪ੍ਰਿਥਵੀਰਾਜ ਚੌਹਾਨ, ਸਾਬਕਾ ਮੰਤਰੀ ਨਸੀਮ ਖਾਨ, ਤਿੰਨ ਵਾਰ ਦੀ ਵਿਧਾਇਕ ਪ੍ਰਣਿਤੀ ਸ਼ਿੰਦੇ ਸਮੇਤ ਸੰਗਰਾਮ ਥੋਪਤੇ, ਅਮੀਨ ਪਟੇਲ, ਰੋਹਿਦਾਸ ਪਾਟਿਲ ਨਾਰਾਜ਼ ਹਨ। ਉਨ੍ਹਾਂ ਵਿਚੋਂ ਕੁਝ ਨੇ ਮੱਲਿਕਾਰਜੁਨ ਖੜਗੇ ਨਾਲ ਮਿਲ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ: CAA ਤੇ NRC ਵਿਰੁੱਧ ਧਰਨਿਆਂ ਨੂੰ ਨਹੀਂ ਰੋਕੇਗੀ ਸਰਕਾਰ: ਕੈਪਟਨ