ਨਵੀਂ ਦਿੱਲੀ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਦਿੱਲੀ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰੀਆ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਇਹ ਐਫਆਈਆਰ ਇਸ ਮਾਮਲੇ ਵਿੱਚ ਆਏ ਡਰਗਸ ਕੁਨੈਕਸ਼ਨ ਨੂੰ ਲੈ ਕੇ ਕੀਤੀ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਧਾਰਾ 20 ਬੀ, 28 ਅਤੇ 29 ਤਹਿਤ ਐਫਆਈਆਰ ਦਰਜ ਕੀਤੀ ਹੈ। ਐਨਸੀਬੀ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਜਿਨ੍ਹਾਂ ਦੇ ਖ਼ਿਲਾਫ਼ ਸਬੂਤ ਮਿਲਣਗੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਸ ਮਾਮਲੇ ਵਿੱਚ ਈਡੀ ਨੇ ਬੁੱਧਵਾਰ ਨੂੰ ਟੈਲੰਟ ਮੈਨੇਜਰ ਜਯਾ ਸਾਹਾ ਨੂੰ ਤਲਬ ਕੀਤਾ ਹੈ। ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਜਯਾ ਸਾਹਾ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਸੀ ਅਤੇ ਹੁਣ ਫਿਰ ਉਨ੍ਹਾਂ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ। ਦਰਅਸਲ, ਈਡੀ ਹੁਣ ਉਨ੍ਹਾਂ ਤੋਂ ਡਰੱਗ ਐਂਗਲ ਬਾਰੇ ਸਵਾਲ ਕਰਨਾ ਚਾਹੁੰਦੀ ਹੈ।
ਦੱਸ ਦਇਏ ਕਿ ਜਾਂਚ ਵਿੱਚ ਇਹ ਨਵਾਂ ਐਂਗਲ ਰੀਆ ਅਤੇ ਸਾਹਾ ਦੀ ਚੈਟ ਦੇ ਲੀਕ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ।
ਸਾਹਾ ਕਵੋਨ ਟੇਲੈਂਟ ਏਜੰਸੀ ਦੀ ਸਲਾਹਕਾਰ ਸੀ ਅਤੇ ਉਹ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਦੀ ਟੇਲੈਂਟ ਮੈਨੇਜਰ ਵੀ ਸੀ।
ਪਹਿਲਾਂ ਹੀ ਈਡੀ ਨੇ ਡਰਗਸ ਐਂਗਲ ਦਾ ਜਾਂਚ ਕਰਨ ਦੇ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਤੋਂ ਮਦਦ ਮੰਗੀ ਹੈ। ਈਡੀ ਦੇ ਸੂਤਰਾਂ ਦੇ ਅਨੁਸਾਰ ਰੀਆ ਦੀ ਵਟਸਐਪ ਚੈਟ 'ਤੇ 'ਹਾਰਡ ਡਰੱਗਜ਼' ਅਤੇ 'ਐਮਡੀਐਮਏ' ਦੇ ਬਾਰੇ ਚਰਚਾਂ ਕੁੱਝ ਦਿਨ ਪਹਿਲਾਂ ਸਾਹਮਣੇ ਆਈ ਸੀ।
ਦੱਸ ਦੇਈਏ ਕਿ ਈਡੀ ਪਹਿਲਾਂ ਹੀ ਰਿਆ ਦੇ ਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਨੂੰ ਜ਼ਬਤ ਕਰ ਚੁੱਕੀ ਹੈ। ਇਨ੍ਹਾਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਈਆਂ ਖੋਜਾਂ ਨੂੰ ਸੀਬੀਆਈ ਅਤੇ ਐਨਸੀਬੀ ਦੇ ਨਾਲ ਵੀ ਸਾਂਝਾ ਕਰ ਚੁੱਕੀ ਹੈ।
ਜਾਣਕਾਰੀ ਦੇ ਅਨੁਸਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤਾਂ ਅਜਿਹੇ ਤੱਥ ਸਾਹਮਣੇ ਆਏ ਕਿ ਇਸ ਕੇਸ ਵਿੱਚ ਡਰਗਸ ਕੁਨੈਕਸ਼ਨ ਹੈ। ਇਸ ਨਾਲ ਸਬੰਧਤ ਕੁੱਝ ਚੈਟ ਈਡੀ ਨੂੰ ਮਿਲੀ ਸੀ ਜੋ ਡਿਲੀਟ ਕੀਤੀ ਗਈ ਸੀ। ਇਨ੍ਹਾਂ ਚੈਟ ਦੇ ਅਧਾਰ 'ਤੇ ਉਨ੍ਹਾਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਕ ਪੱਤਰ ਲਿਖਿਆ ਸੀ। ਇਸ ਨੂੰ ਅਧਾਰ ਬਣਾਉਂਦੇ ਹੋਏ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਰੀਆ ਅਤੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਜੋਂ ਇਸ ਚੈਟ ਵਿੱਚ ਸ਼ਾਮਲ ਸੀ।
ਇਸ ਮਾਮਲੇ ਦੀ ਜਾਂਚ ਦੇ ਦੌਰਾਨ ਡਰਗਸ ਦੇ ਕੁਨੈਰਸ਼ਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਜਾਂਚ ਕੀਤੀ ਜਾਏਗੀ। ਇਸ ਦੇ ਲਈ, ਐਨਸੀਬੀ ਦੀ ਟੀਮ ਅਦਾਕਾਰਾ ਰੀਆ ਚੱਕਰਵਰਤੀ ਸਮੇਤ ਕੁੱਝ ਲੋਕਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਇਸ ਦੇ ਬਾਅਦ ਹੀ ਇਹ ਸਪੱਸ਼ਟ ਹੋਣਗੇ ਕਿ ਕੌਣ-ਕੌਣ ਇਸ ਡਰਗਸ ਕੁਨੈਕਸ਼ਨ ਨਾਲ ਜੁੜੇ ਹਨ।