ਕੇਰਲ: ਕੋਚੀ ਵਿਚ ਐਤਵਾਰ ਸਵੇਰੇ ਥੋਪੱਪਾਡੀ ਪੁਲ ਨੇੜੇ ਇਕ ਗਲਾਈਡਰ ਦੇ ਕਰੈਸ਼ ਹੋਣ ਤੋਂ ਬਾਅਦ 2 ਜਲ ਸੈਨਾ ਦੇ ਅਧਿਕਾਰੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਨੇਵੀ ਦੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਨਿਯਮਤ ਸਿਖਲਾਈ ਲਈ ਆਈਐਨਐਸ ਗੜੌਦਾ ਲਈ ਰਵਾਨਾ ਹੋਏ ਸਨ ਅਤੇ ਗਲਾਈਡਰ ਸਵੇਰੇ 7 ਵਜੇ ਦੇ ਕਰੀਬ ਕਰੈਸ਼ ਹੋ ਗਿਆ।
ਕੋਚੀ 'ਚ ਗਲਾਈਡਰ ਦੇ ਕਰੈਸ਼ ਹੋਣ ਨਾਲ 2 ਅਧਿਕਾਰੀਆਂ ਦੀ ਮੌਤ - ਕੋਚੀ
ਕੇਰਲ ਦੇ ਕੋਚੀ ਵਿਚ ਐਤਵਾਰ ਸਵੇਰੇ ਥੋਪੱਪਾਡੀ ਪੁਲ ਨੇੜੇ ਇਕ ਗਲਾਈਡਰ ਦੇ ਕਰੈਸ਼ ਹੋਣ ਤੋਂ ਬਾਅਦ 2 ਜਲ ਸੈਨਾ ਦੇ ਅਧਿਕਾਰੀਆਂ ਦੀ ਮੌਤ ਹੋਣ ਦੀ ਖ਼ਬਰ ਹੈ।
ਫ਼ੋਟੋ
ਗਲਾਈਡਰ ਤੋਂ ਉਡਾਣ ਭਰਨ ਵਾਲੇ ਅਧਿਕਾਰੀਆਂ ਦੀ ਪਛਾਣ ਉੱਤਰਾਖੰਡ ਤੋਂ ਲੈਫਟੀਨੈਂਟ ਰਾਜੀਵ ਝਾ (39) ਅਤੇ ਬਿਹਾਰ ਤੋਂ ਪੇਟੀ ਅਫਸਰ (ਇਲੈਕਟ੍ਰੀਕਲ ਏਅਰ) ਸੁਨੀਲ ਕੁਮਾਰ (29) ਵਜੋਂ ਹੋਈ ਹੈ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਆਈਐਨਐਚਐਸ ਸੰਜੀਵਾਨੀ ਵਿਖੇ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਦੱਖਣੀ ਨੇਵਲ ਕਮਾਂਡ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।