ਚੰਡੀਗੜ੍ਹ: ਨਰਾਤਿਆਂ ਦੇ ਚੱਲਦਿਆਂ ਅੱਜ ਅੱਠਵੇਂ ਦਿਨ ਨੂੰ ਅਸ਼ਟਮੀ ਵਜੋਂ ਪੂਜਿਆ ਜਾਵੇਗਾ। ਇਸ ਦਿਨ ਕੰਜਕ ਪੂਜਨ ਕਰ ਕੇ ਮਾਂ ਮਹਾਗੌਰੀ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਦਿਨ ਪੂਰੀ ਤਰ੍ਹਾਂ ਵਿਧੀ-ਵਿਧਾਨ ਨਾਲ ਕੰਨਿਆ ਪੂਜਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸ਼ਟਮੀ ਮੌਕੇਟਵੀਟ ਕਰ ਵਧਾਈ ਦਿੱਤੀ। ਕੈਪਟਨ ਨੇ ਲਿਖਿਆ, "ਦੁਰਗਾ ਅਸ਼ਟਮੀ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਮਾਂ ਦੁਰਗਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਘਰ ‘ਚ ਖੁਸ਼ਹਾਲੀ ਬਣਾਈ ਰੱਖੇ।"