ਪੰਜਾਬ

punjab

ETV Bharat / bharat

ਸਾਬਕਾ ਤੇਲਗੂ ਅਦਾਕਾਰਾ ਨਵਨੀਤ ਕੌਰ ਬਣੀ ਸੰਸਦ ਮੈਂਬਰ - maharashtra

ਤੇਲਗੂ ਫ਼ਿਲਮਾਂ ਦੀ ਰਹਿ ਚੁੱਕੀ ਅਦਾਕਾਰਾ ਨਵਨੀਤ ਕੌਰ ਨੇ ਮਹਾਰਾਸ਼ਟਰਾ ਦੀ ਅਮਰਾਵਤੀ ਲੋਕ ਸਭਾ ਸੀਟ ਤੋਂ ਜਿੱਤ ਕੇ ਸੰਸਦ ਵਿੱਚ ਐਂਟਰੀ ਮਾਰੀ ਹੈ।

ਸਾਬਕਾ ਤੇਲਗੂ ਅਦਾਕਾਰਾ ਨਵਨੀਤ ਕੌਰ ਬਣੀ ਸੰਸਦ ਮੈਂਬਰ

By

Published : May 28, 2019, 10:16 PM IST

ਨਵੀਂ ਦਿੱਲੀ : ਆਪਣੀਆਂ ਲਘੂ ਫ਼ਿਲਮਾਂ ਦੇ 6 ਸਾਲਾਂ ਦੇ ਕਰਿਅਰ ਦੌਰਾਨ ਨਵਨੀਤ ਕੌਰ ਨੇ ਕਈ ਤੇਲਗੂ ਫ਼ਿਲਮਾਂ ਵਿੱਚ ਬਤੌਰ ਅਦਾਕਾਰਾ, ਸਪੈਸ਼ਲ ਡਾਂਸਰ ਅਤੇ ਸਹਿਯੋਗੀ ਅਦਾਕਾਰਾ ਵਜੋਂ ਕੰਮ ਕੀਤਾ ਹੈ।

ਨਵਨੀਤ ਕੌਰ ਟਾਲੀਵੁੱਡ ਤੋਂ ਇਲਾਵਾ ਪੰਜਾਬੀ, ਤਾਮਿਲ, ਹਿੰਦੀ, ਮਲਿਆਲਮ ਅਤੇ ਕਨੰਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਪਰ ਨਵਨੀਤ ਨੇ 2011 ਵਿੱਚ ਆਪਣਾ ਫ਼ਿਲਮੀ ਕਰਿਅਰ ਛੱਡ ਕੇ ਅਮਰਾਵਤੀ 'ਚ ਲੋਕ ਸਭਾ ਸੀਟ ਬਦਨੇੜਾ ਦੇ ਐੱਮਐੱਲਏ ਰਵੀ ਰਾਣਾ ਨਾਲ ਵਿਆਹ ਕਰ ਲਿਆ ਸੀ।

ਦੂਸਰੀ ਵਾਰ ਲੋਕਸਭਾ ਚੋਣ ਲੜ ਰਹੀ 34 ਸਾਲਾਂ ਅਦਾਕਾਰਾ ਨੇ ਸ਼ਿਵ ਸੈਨਾ ਦੇ 2 ਵਾਰ ਸਾਂਸਦ ਰਹੇ ਅਨੈਂਨਦਰੋ ਅਦਸੁੱਲ ਨੂੰ 36,000 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਸੀ।

ABOUT THE AUTHOR

...view details