ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਆਗੂ ਇੱਕ-ਦੂਜੇ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਇਸੇ ਦੌਰਾਨ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਸਮ੍ਰਿਤੀ ਈਰਾਨੀ ਦੀ ਪੜ੍ਹਾਈ ਨੂੰ ਲੈ ਕੇ ਉਨ੍ਹਾਂ 'ਤੇ ਤੰਜ ਕੱਸਿਆ ਹੈ।
2024 ਦੀਆਂ ਚੋਣਾਂ ਤੋਂ ਪਹਿਲਾਂ ਕੇ.ਜੀ 'ਚ ਐਡਮੀਸ਼ਨ ਲੈ ਹੀ ਲਵੇਗੀ ਸਮ੍ਰਿਤੀ ਈਰਾਨੀ: ਸਿੱਧੂ - ਸਮ੍ਰਿਤੀ ਈਰਾਨੀ
ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਪੜ੍ਹਾਈ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਡਿਜ਼ਾਇਨ ਫ਼ੋਟੋ।
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ, "ਸਮ੍ਰਿਤੀ ਈਰਾਨੀ ਜੀ 2014 'ਚ ਬੀਏ ਪਾਸ ਸੀ, 2019 ਦੀਆਂ ਚੋਣਾਂ 'ਚ ਬਾਰਵੀਂ ਪਾਸ ਹੋ ਗਈ। ਮੈਨੂੰ ਲੱਗਦਾ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਉਹ ਕੇ.ਜੀ ਕਲਾਸ 'ਚ ਐਡਮੀਸ਼ਨ ਲੈ ਹੀ ਲਵੇਗੀ।"
ਦੱਸ ਦਈਏ ਕਿ ਸਮ੍ਰਿਤੀ ਈਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ 'ਚ ਐਲਾਨ ਕੀਤਾ ਹੈ ਕਿ ਉਹ ਗ੍ਰੈਜੂਏਟ ਨਹੀਂ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਉਨ੍ਹਾਂ ਆਪਣੇ ਚੋਣ ਹਲਫ਼ਨਾਮੇ 'ਚ ਸਾਫ਼ ਲਿਖਿਆ ਹੈ ਕਿ ਉਨ੍ਹਾਂ ਨੇ ਤਿੰਨ ਸਾਲ ਦੀ ਡਿਗਰੀ ਨਹੀਂ ਕੀਤੀ।