ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਤੇ ਵਿਰੋਧੀ ਧਿਰਾਂ ਦੀ ਇੱਕ-ਦੂਜੇ 'ਤੇ ਨਿਸ਼ਾਨੇਬਾਜ਼ੀ ਸ਼ੁਰੂ ਹੋ ਗਈ ਹੈ। ਉੱਥੇ ਹੀ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਟਵੀਟ ਕਰਕੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਆਖ਼ਰੀ ਪੜਾਅ 'ਤੇ ਪੁੱਜ ਚੁੱਕੀਆਂ ਹਨ ਪਰ ਅਜੇ ਤੱਕ ਕਿਸੇ ਵੀ ਭਾਜਪਾ ਆਗੂ ਨੇ ਵਿਕਾਸ ਬਾਰੇ ਗੱਲ ਨਹੀਂ ਕਰ ਰਿਹਾ.....ਬਹੁਤ ਦੁੱਖ ਦੀ ਗੱਲ ਹੈ।
ਲੋਕਾਂ ਨੂੰ ਅਸਮਾਨ 'ਤੇ ਨਾ ਲੈ ਕੇ ਜਾਓ, ਧਰਤੀ 'ਤੇ ਵਾਪਸ ਲੈ ਆਓ- ਨਵਜੋਤ ਸਿੱਧੂ
ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਭਾਜਪਾ ਆਗੂ ਨੇ ਵਿਕਾਸ ਦੇ ਮੁੱਦੇ 'ਤੇ ਗੱਲ ਨਹੀਂ ਕੀਤੀ।
ਸਿੱਧੂ ਨੇ ਕਿਹਾ ਕਿ ਬੇਰੁਜ਼ਗਾਰੀ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਰਾਫ਼ੇਲ ਵਰਗੇ ਮੁੱਦਿਆਂ ਤੇ ਨਾ ਭਟਕਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਸਮਾਨ 'ਚ ਨਾ ਘੁਮਾਓ, ਧਰਤੀ 'ਤੇ ਵਾਪਸ ਲੈ ਆਓ, ਸਹੀਂ ਮੁੱਦਿਆਂ ਤੋਂ ਨਾ ਭਟਕਾਓ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਟਵੀਟ ਕੀਤਾ ਸੀ। ਹੁਣ ਸਿੱਧੂ ਨੇ ਉਸ ਭਾਸ਼ਾ 'ਚ ਮੋਦੀ 'ਤੇ ਤੰਜ ਕੱਸਣ ਦੀ ਕੋਸ਼ਿਸ਼ ਕੀਤੀ। ਮੋਦੀ ਨੇ ਟਵੀਟ ਕੀਤਾ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ ਪਰ ਅਜੇ ਤੱਕ ਕੋਈ ਕਾਂਗਰਸੀ ਆਗੂ ਨੇ ਵਿਕਾਸ ਦੇ ਮੁੱਦੇ 'ਤੇ ਗੱਲ ਨਹੀਂ ਕੀਤੀ......ਬਹੁਤ ਦੁੱਖ ਦੀ ਗੱਲ ਹੈ।